
ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀਆਂ ਚੋਣਾਂ 10 ਦਸੰਬਰ ‘ਨੂੰ
ਜਲੰਧਰ / ਪੰਜਾਬ ਪ੍ਰੈੱਸ ਕਲੱਬ ਦੀ ਸਾਲਾਨਾ ਮੀਟਿੰਗ ਦਾ ਦੇਸ਼ ਭਗਤ ਯਾਦਗਰ ਹਾਲ ‘ਚ ਆਯੋਜਨ ਕੀਤੀ ਗਈ . ਜਿਸ ‘ਚ ਸਾਬਕਾ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਪੱਤਰਕਾਰਿਤਾ ਬਾਰੇ ਆਪਣੇ ਵਿਚਾਰ ਰੱਖੇ, ਇਸ ਸਮੇ ਉਨ੍ਹਾਂ ਨੇ ਸਮੂਹ ਪੱਤਰਕਾਰ ਭਾਇਚਾਰੇ ਦੀ ਸਹਿਮਤੀ ਲੈਣ ਤੋਂ ਬਾਅਦ ਪੰਜਾਬ ਪ੍ਰੈੱਸ ਕਲੱਬ ਦੀਆ ਨਿਰਪੱਖ ਚੋਣਾਂ 10 ਦਸੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਚੋਣਾਂ ਦੌਰਾਨ ਸਿਰਫ ਕਲੱਬ ਮੈਂਬਰਾਂ ਨੂੰ ਹੀ ਆਪਣੇ ਸ਼ਨਾਖਤੀ ਕਾਰਡਾਂ ਦੇ ਨਾਲ ਵੋਟਿੰਗ ਵਿੱਚ ਹਿੱਸਾ ਲੈਣ ਦਾ ਅਧਿਕਾਰ ਹੋਵੇਗਾ.
ਇਸ ਮੌਕੇ ਜੋਹਲ ਵਲੋਂ ਪੰਜਾਬ ਪ੍ਰੈੱਸ ਕਲੱਬ ਦੀਆ ਨਿਰਪੱਖ ਚੋਣਾਂ ਲਈ ਕਮਲੇਸ਼ ਸਿੰਘ ਦੁੱਗਲ, ਕੁਲਦੀਪ ਸਿੰਘ ਬੇਦੀ ਅਤੇ ਪ੍ਰੋਫੈਸਰ ਗੁਰਬਿੰਦਰ ਸਿੰਘ ਅਟਵਾਲ ਨੂੰ ਚੋਣ ਅਧਿਕਾਰੀ ਲਗਾਇਆ ਹੈ। ਓਨਾ ਕਿਹਾ ਕਿ ਚੋਣਾਂ ਲਈ 2 ਅਤੇ 3 ਦਸੰਬਰ ਨੂੰ ਨਾਮਜਦਗੀ ਪੱਤਰ ਦਾਖਲ ਜਾਣਗੇ 5 ਦਸੰਬਰ ਨੂੰ ਦੀ ਵਾਪਸੀ ਹੋਵਗੀ, 10 ਦਸੰਬਰ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜਾ ਐਲਾਨਿਆ ਜਾਵੇਗਾ। ਇਸ ਸਮੇ ਵਡੀ ਗਿਣਤੀ ਵਿਚ ਪੱਤਰਕਾਰ ਹਾਜਰ ਸਨ