India

ਪੱਤਰਕਾਰ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਮਾਰੀ ਗੋਲੀ

Journalist shot dead by bike-borne assailants

Journalist shot dead by bike-borne assailants

ਬਿਹਾਰ ਦੇ ਸੀਵਾਨ ਜ਼ਿਲ੍ਹੇ ਦੇ ਪਚਰੂਖੀ ਥਾਣਾ ਖੇਤਰ ਵਿੱਚ ਵੀਰਵਾਰ ਰਾਤ ਨੂੰ ਬਦਮਾਸ਼ਾਂ ਨੇ ਇੱਕ ਅਖਬਾਰ ਦੇ ਪੱਤਰਕਾਰ ਰਮੇਸ਼ ਕੁਮਾਰ ਸਿੰਘ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਪਚਰੂਖੀ ਬਜ਼ਾਰ ਵਿੱਚ ਭਵਾਨੀ ਮੋੜ ਨੇੜੇ ਵਾਪਰੀ ਜਦੋਂ ਪੱਤਰਕਾਰ ਆਪਣੇ ਪਿੰਡ ਜਸੌਲੀ ਖੜਗ ਵਾਪਸ ਆ ਰਿਹਾ ਸੀ।

ਇੱਕ ਵਿਆਹ ਸਮਾਰੋਹ ਤੋਂ ਵਾਪਸ ਆਉਂਦੇ ਸਮੇਂ ਭਵਾਨੀ ਮੋੜ ਤੋਂ ਲਗਭਗ 100 ਮੀਟਰ ਦੀ ਦੂਰੀ ‘ਤੇ ਦੋ ਬਾਈਕ ਸਵਾਰ ਹਮਲਾਵਰਾਂ ਨੇ ਪੱਤਰਕਾਰ ਦਾ ਪਿੱਛਾ ਕੀਤਾ। ਅਪਰਾਧੀਆਂ ਨੇ ਉਸ ਨੂੰ ਘੇਰ ਲਿਆ ਅਤੇ ਅਚਾਨਕ ਫਾਇਰਿੰਗ ਕਰ ਦਿੱਤੀ, ਜਿਸ ਨਾਲ ਪੱਤਰਕਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਪਿਆ। ਹਮਲਾਵਰ ਵਾਰਦਾਤ ਮਗਰੋਂ ਮੌਕੇ ਤੋਂ ਭੱਜ ਗਏ।

Back to top button