ਪੱਤਰਕਾਰ ਭਾਈਚਾਰੇ ਵਲੋਂ ਮੰਨੇ ਪ੍ਰਮੰਨੇ ਡਾ. ਰਾਜ ਬਹਾਦੁਰ ਨਾਲ ਵਧੀਕੀ ਕਰਨ ਵਾਲੇ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ
ਅੰਮ੍ਰਿਤਸਰ 30 ਜੁਲਾਈ (INA)
ਬਾਬਾ ਫਰੀਦ ਯੁੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦੁਰ ਨਾਲ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋ ਕੀਤੀ ਵਧੀਕੀ ਦੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆ ਕਿਹਾ ਕਿ ਇੱਕ ਦੁਨੀਆਂ ਭਰ ਵਿੱਚ ਮੰਨੇ ਪ੍ਰਮੰਨੇ ਡਾ ਰਾਜ ਬਹਾਦੁਰ ਨਾਲ ਵਧੀਕੀ ਕਰਨ ਵਾਲੇ ਮੰਤਰੀ ਨੂੰ ਬਿਨਾਂ ਕਿਸੇ ਦੇਰੀ ਤੋਂ ਬਰਖਾਸਤ ਕੀਤਾ ਜਾਵੇ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਅਤੇ ਜਿਲ੍ਹਾ ਜਲੰਧਰ ਜੋਨ ਦੇ ਪ੍ਰਧਾਨ ਸ੍ਰ ਸ਼ਿੰਦਰਪਾਲ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਪੂਰੀ ਤਰ੍ਹਾ ਫੇਲ ਹੋ ਚੁੱਕੀ ਹੈ ਤੇ ਪਾਰਟੀ ਨੇ ਕਨਵੀਨਰ ਤੋ ਲੈ ਕੇ ਹੇਠਾਂ ਤੱਕ ਮੰਤਰੀਆਂ ਸੰਤਰੀਆਂ ਵੱਲੋ ਗਲਤੀਆਂ ਕਰਨ ਦਾ ਕਿੱਤਾ ਹੀ ਬਣ ਗਿਆ ਹੈ ਜੋ ਪਾਰਟੀ ਦੇ ਵਕਾਰ ਨੂੰ ਢਾਹ ਲਗਾਉਦਾ ਹੈ ਅਤੇ ਫਿਰ ਮੁਆਫੀ ਵੀ ਮੰਗਣ ਲੱਗਿਆ ਵੀ ਚਿਰ ਨਹੀ ਲਗਾਉਦੇ। ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਜਲੰਧਰ ਦੇ ਇੱਕ ਵਿਧਾਇਕ ਨੇ ਡੀ ਸੀ ਦਫਤਰ ਵਿਖੇ ਜਾ ਕੇ ਇੱਕ ਮਹਿਲਾ ਕਰਮਚਾਰੀ ਨਾਲ ਬਦਤਮੀਜੀ ਵੀ ਕੀਤੀ ਤੇ ਸਰਕਾਰੀ ਅਫਸਰਾਂ ਤੇ ਮੁਲਾਜਮਾਂ ਨੂੰ ਭ੍ਰਿਸ਼ਟ ਦੱਸਿਆ ਜਿਸਦਾ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਕੜਾ ਨੋਟਿਸ ਲਿਆ।ਵੱਖ ਵੱਖ ਯੂਨੀਅਨਾਂ ਨੇ ਜਦੋ ਵਿਧਾਇਕ ਦੀ ਕਾਰਗੁਜਾਰੀ ਤੇ ਨੁਕਤਾਚੀਨੀ ਕਰਦਿਆ ਵਿਧਾੀੲਕ ਦੇ ਖਿਲਾਫ ਮੋਰਚਾ ਖੋਹਲਦਿਆ ਪੈਨ ਡਾਊਨ ਹੜਤਾਲ ਦਾ ਐਲਾਨ ਕਰ ਦਿੱਤਾ ਤਾਂ ਫਿਰ ਛੁੱਟੀ ਵਾਲੇ ਦਿਨ ਵਿਧਾਇਕ ਨੇ ਜਾ ਕੇ ਮੁਆਫੀ ਮੰਗ ਕੇ ਜਾਨ ਛੁਡਾਈ।
ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਲੁਧਿਆਣਾ ਦੀ ਇੱਕ ਵਿਧਾਇਕਾਂ ਨੇ ਆਈ ਪੀ ਐਸ ਅਧਿਕਾਰੀ ਨੂੰ ਤਾੜਨਾ ਕੀਤੀ ਕਿ ਉਸ ਦੇ ਪੁੱਛੇ ਬਗੈਰ ਉਹ ਇਲਾਕੇ ਵਿੱਚ ਛਾਪਾਮਾਰੀ ਨਹੀ ਕਰ ਸਕਦੀ। ਡਾ ਰਾਜ ਬੁਹਾਦੁਰ ਦੇ ਅਸਤੀਫੇ ਤੋ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਂਵੇ ਡਾ ਰਾਜ ਬਹਾਦੁਰ ਨੂੰ ਫੋਨ ਕਰਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਤੇ ਡਾਕਟਰ ਕੋਲੋ ਮੁਆਫੀ ਮੰਗ ਲਈ ਹੈ ਪਰ ਵੱਖ ਵੱਖ ਜਥੇਬੰਦੀਆਂ ਮੁਆਫੀ ਨਾਲ ਸੰਤੁਸ਼ਟ ਨਹੀ ਹਨ ਅਤੇ ਮੰਤਰੀ ਕੋਲੋ ਅਸਤੀਫੇ ਦੀ ਮੰਗ ਕਰ ਰਹੀਆ ਹਨ। ਉਹਨਾਂ ਕਿਹਾ ਕਿ ਚੰਡੀਗੜ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਮੈਡੀਕਲ ਵਿਭਾਗ ਦੀਆਂ ਜਥੇਬੰਦੀਆਂ ਨੂੰ ਭਰੋਸਾ ਦਿਵਾਉਦੀ ਹੈ ਕਿ ਜਿਹੜਾ ਵੀ ਉਹ ਪ੍ਰੋਗਰਾਮ ਦੇਣਗੀਆ ਉਸ ਅਨੁਸਾਰ ਪੱਤਰਕਾਰ ਭਾਈਚਾਰਾ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੰਗ ਲੜੇਗੀ ਤੇ ਡਾਕਟਰ ਰਾਜ ਬਹਾਦੁਰ ਨੂੰ ਜਦੋਂ ਤੱਕ ਇਨਸਾਫ ਨਹੀ ਮਿਲ ਜਾਂਦਾਂ ਉਦੋ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।