ਮਹਾਰਾਸ਼ਟਰ ਵਿਚ ਗੁੱਡਸ ਐਂਡ ਸਰਵਿਸ ਟੈਕਸ ਦੇ 3 ਇੰਸਪੈਕਟਰਾਂ ਨੂੰ ਵਿਭਾਗ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਵਿਭਾਗ ਨੇ ਅਖਬਾਰ ਵਿਚ ਵਿਗਿਆਪਨ ਜਾਰੀ ਕਰਕੇ ਫੇਕ ਛਾਪੇਮਾਰੀ ਵਿਚ ਸ਼ਾਮਲ ਅਫਸਰਾਂ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ। ਇਨ੍ਹਾਂ ਅਫਸਰਾਂ ‘ਤੇ ਫਰਜ਼ੀ ਛਾਪੇਮਾਰੀ ਜ਼ਰੀਏ ਇਕ ਵਪਾਰੀ ਤੋਂ 11 ਲੱਖ ਰੁਪਏ ਲੈਣ ਦਾ ਦੋਸ਼ ਸੀ।
ਮਹਾਰਾਸ਼ਟਰ ਦੇ ਟੈਕਸ ਕਮਿਸ਼ਨਰ ਰਾਜੀਵ ਮਿੱਤਲ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਅਫਸਰਾਂ ਨੂੰ ਹਟਾਉਣ ਦੀ ਜਾਣਕਾਰੀ ਅਖਬਾਰ ਵਿਚ ਵਿਗਿਆਪਨ ਜ਼ਰੀਏ ਦਿੱਤੀ ਗਈ ਉਨ੍ਹਾਂ ਦੱਸਿਆ ਕਿ ਕਾਰਵਾਈ ਨੂੰ ਜਨਤਕ ਕਰਨ ਪਿੱਛੇ ਦਾ ਮਕਸਦ ਜੀਐੱਸਟੀ ਵਿਭਾਗ ਦੇ ਅਕਸ ਨੂੰ ਸਾਫ ਰੱਖਣਾ ਹੈ।
ਰਿਪੋਰਟ ਮੁਤਾਬਕ 14 ਜੂਨ 2021 ਨੂੰ ਜੀਐੱਸਟੀ ਦੇ ਤਿੰਨ ਇੰਸਪੈਟਰ ਹਿਤੇਸ਼ ਵਸਈਕਰ, ਮਛਿੰਦਰ ਕੰਗਨੇ ਤੇ ਪ੍ਰਕਾਸ਼ ਸ਼ੇਗਰ ਕਾਲਬਾਦੇਵੀ ਵਿਚ ਬਿਜ਼ਨੈੱਸਮੈਨ ਲਾਲਚੰਦ ਵਾਨੀਗੋਟਾ ਦੇ ਆਫਿਸ ਪਹੁੰਚੇ। ਉਨ੍ਹਾਂ ਨੇ ਲਾਲਚੰਦ ਨੂੰ ਆਪਣਾ ਕਾਰਡ ਦਿਖਾਇਆ ਤੇ ਕਿਹਾ ਕਿ ਅਸੀਂ ਜੀਐੱਸਟੀ ਵਿਭਾਗ ਤੋਂ ਆਏ ਹਾਂ, ਜਾਂਚ ਕਰਨੀ ਹੈ।
ਇਸ ਦੇ ਬਾਅਦ ਅਫਸਰਾਂ ਨੇ ਲਾਲਚੰਦ ਨੂੰ ਉਨ੍ਹਾਂ ਕੋਲ ਆਫਿਸ ਵਿਚ ਮੌਜੂਦ ਕੈਸ਼ ਟੇਬਲ ‘ਤੇ ਰੱਖਣ ਨੂੰ ਕਿਹਾ। ਇਸ ‘ਤੇ ਉਨ੍ਹਾਂ ਨੇ ਆਫਿਸ ਸਟਾਫ ਨੂੰ ਕਹਿ ਕੇ 30 ਲੱਖ ਰੁਪਏ ਅਫਸਰਾਂ ਦੇ ਸਾਹਮਣੇ ਰੱਖ ਦਿੱਤੇ। ਅਫਸਰਾਂ ਨੇ ਲਾਲਚੰਦ ਨੂੰ ਕਿਹਾ ਕਿ ਤੁਹਾਨੂੰ ਟੈਕਸ ਵਜੋਂ 11 ਲੱਖ ਰੁਪਏ ਦੇਣੇ ਹੋਣਗੇ।