Uncategorized
ਫਿਕਰ-ਏ-ਹੌਂਦ ਤੇ ਲਾਲੀ ਇਨਫੋਸਿਸ ਨੇ ਮਿਲ ਕੇ ਤੁਲਸੀ SD ਜੂਨਿਅਰ ਗਰਲਜ਼ ਸਕੂਲ ਤੋਂ ਸ਼ਰੂ ਕੀਤੀ ਪੌਦੇ੍ ਲਾਉਣ ਦੀ ਮੁਹਿਮ
ਫਿਕਰ-ਏ-ਹੌਂਦ ਤੇ ਲਾਲੀ ਇਨਫੋਸਿਸ ਨੇ ਮਿਲ ਕੇ ਤੁਲਸੀ ਐਸ.ਡੀ ਜੂਨਿਅਰ ਗਰਲਜ਼ ਸਕੂਲ ਤੋਂ ਸ਼ਰੂ ਕੀਤੀ ਪੌਦੇ੍ ਲਾਉਣ ਦੀ ਮੁਹਿਮ |
ਫਿਕਰ ਏ ਹੋਂਦ ਨਾਮ ਦੀ ਸੰਸਥਾ ਜੋ 2007 ਤੋਂ ਸਮੇਂ ਸਮੇਂ ਤੇ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਤੇ ਲਾਲੀ ਇਨਫੋਸਿਸ ਜੋ 25 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਹੈ ਦੋਨਾਂ ਨੇ ਮਿਲ ਕੇ ਕੀਤੀ ਮੁਹਿੰਮ ਦੀ ਸ਼ੁਰੂਆਤ। ਹਰ ਸਾਲ ਵਾਤਾਵਰਨ ਸੰਤੁਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾ ਸੰਸਥਾਵਾਂ ਦੁਆਰਾ ਪੌਦੇ ਲਗਾਏ ਜਾਂਦੇ ਹਨ ਤੇ ਇਸੇ ਤਰ੍ਹਾਂ ਇਸ ਸਾਲ ਵੀ ਇਹਨਾਂ ਸੰਸਥਾਵਾਂ ਦੁਆਰਾ ਵਾਤਾਵਰਣ ਨੂੰ ਹਰਾ ਭਰਾ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੀ ਸ਼ੁਰੂਆਤ ਤੁਲਸੀ ਐਸਡੀ ਸਕੂਲ ਜਲੰਧਰ ਕੇਟ ਤੋਂ ਕੀਤੀ ਗਈ। ਸਭ ਤੋਂ ਪਹਿਲਾਂ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਦੱਸਿਆ ਪੌਦੇ ਲਗਾਉਣਾ ਕਿਉਂ ਜ਼ਰੂਰੀ ਹੈ ਅਤੇ ਇਸ ਦੀ ਦੇਖਭਾਲ ਕਿਸ ਤਰਾਂ ਕਰਨੀ ਚਾਹੀਦੀ ਹੈ।
ਇਸ ਮੌਕੇ ਫਿਕਰ ਏ ਹੋਂਦ ਸੰਸਥਾ ਦੇ ਚੇਅਰਮੈਨ ਤੇ ਲਾਲੀ ਇਨਫੋਸਿਸ ਦੇ ਐਮਡੀ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਸਾਨੂੰ ਸਭ ਨੂੰ ਵੱਧ ਤੋਂ ਵੱਧ ਪੌਦੇ ਲਗਾਣੇ ਚਾਹੀਦੇ ਹਨ । ਰੁੱਖ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਕਾਰਬਨ ਡਾਇੳਕਸਾੲਇਡ ਲੈਂਦੇ ਹਨ | ਕੁਝ ਦਰਖਤ ਜਿਨ੍ਹਾਂ ਦੀ ਮੈਡਿਕਲ ਵੈਲਿਊ ਹੈ ਉਹ ਸਾਡੇ ਸ਼ਰੀਰ ਦੀਆਂ ਕਈ ਬਿਮਾਰਿਆਂ ਦਾ ਆਪਣੇ ਫ਼ਲ ਜਾਂ ਫੁੱਲ ਤੋਂ ਇਲਾਜ ਕਰਦੇ ਹਨ ਇਸ ਕਰਕੇ ਉਹ ਸਾਡਾ ਜੀਵਨ ਹਨ | ਦਰਖਤ ਛਾਂ ਕਰਦੇ ਹਨ ਅਤੇ ਇਨ੍ਹਾਂ ਹੋਂਦ ਨਾਲ ਤਾਪਮਾਨ ਡੋ੍ਪ ਹੁੰਦਾ ਹੈ ਅਤੇ ਜਿਥੇ ਦਰਖਤ ਹੁੰਦੇ ਹਨ ਉੱਥੇ ਮੀਂਹ ਪੈਂਦਾ ਹੈ ਅਤੇ ਮਿੱਟੀ ਦਾ ਬਹਾਵ ਰੁੱਕਦਾ ਹੈ। | ਇਸ ਕਰਕੇ ਸਾਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹਿਦੇ ਹਨ ਤਾਕੀ ਸਾਡਾ ਵਾਤਾਵਰਨ ਸ਼ੁਧ ਰਹੇ| ਉਨ੍ਹਾਂ ਨੇ ਇਹ ਵੀ ਕਿਹਾ ਕਿ ਪੌਦੇ ਲਗਾਉਣਾ ਹੀ ਜ਼ਰੂਰੀ ਨਹੀਂ ਉਨ੍ਹਾਂ ਦੀ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਇਸ ਲਈ ਬੱਚਿਆਂ ਵਿਚ ਉਨ੍ਹਾਂ ਨੇ ਪੌਦੇ ਵੰਡੇ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਿਹਾ ਕਿ ਜੇ ਤੁਸੀਂ ਇਹਨਾਂ ਦੀ ਸਹੀ ਦੇਖਭਾਲ ਕਰੋਗੇ ਤਾਂ ਸੰਸਥਾ ਦੁਆਰਾ ਤੁਹਾਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਇਨਾਮ ਵੀ ਦਿੱਤਾ ਜਾਵੇਗਾ।
ਸੰਸਥਾ ਵਲੋਂ ਪੌਦੇ ਲਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਟਾਇਮ ਸਿਰ ਪਾਣੀ ਵੀ ਪਾਇਆ ਜਾਂਦਾ ਹੈ |ਉਹਨਾਂ ਨੇ ਇਹ ਵੀ ਕਿਹਾ ਕਿ ਜੇ ਕਿਸੇ ਕੋਲ ਵੀ ਪੌਦੇ ਲਗਾਉਣ ਦੀ ਜਗ੍ਹਾ ਹੈ ਤਾਂ ਉਹ ਪੌਦਿਆਂ ਲਈ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਤੇ ਸੁਖਵਿੰਦਰ ਸਿੰਘ ਲਾਲੀ ਐਮ ਡੀ ਲਾਲੀ ਇਨਫੋਸਿਸ, ਪ੍ਰਿੰਸੀਪਲ ਰਂਜਨਾ ਸ਼ਰਮਾ, ਨੀਲਾਕਛੀ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਸਨ।