ਹੁਸ਼ਿਆਰਪੁਰ ਦੇ ਪਿੰਡ ਦਸੂਹਾ ਦੇ ਦੇਪੁਰ ‘ਚ ਇਕ ਗਰੀਬ ਮਾਂ ਇੰਨੀ ਬੇਵੱਸ ਹੈ ਕਿ ਉਹ ਚਾਹ ਕੇ ਵੀ ਆਪਣੀ ਮਦਦ ਕਰਨ ਤੋਂ ਅਸਮਰਥ ਹੈ। ਆਪਣੇ ਹਾਲਾਤਾਂ ਤੋਂ ਤੰਗ ਆ ਕੇ ਇੱਕ ਮਾਂ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ। ਕਰੀਬ 70 ਸਾਲ ਦੀ ਇਸ ਬਜ਼ੁਰਗ ਔਰਤ ਦਾ ਕੋਈ ਸਹਾਰਾ ਨਹੀਂ ਹੈ ਅਤੇ ਜਿਨ੍ਹਾਂ ਬੱਚਿਆਂ ਨੇ ਉਸ ਦਾ ਸਹਾਰਾ ਬਣਨਾ ਸੀ, ਉਹ ਆਪਣੀ ਮਾਂ ਦੀ ਮਦਦ ਨਾਲ ਜਿਉਂਦੇ ਹਨ।
ਦਰਅਸਲ 70 ਸਾਲਾ ਮਾਂ ਦਾ 48 ਸਾਲਾ ਪੁੱਤਰ ਮਾਨਸਿਕ ਤੌਰ ‘ਤੇ ਬਿਮਾਰ ਹੈ। ਜਿਸ ਕਾਰਨ ਬਜ਼ੁਰਗ ਮਾਂ ਉਸ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜਬੂਰ ਹੈ। ਸੱਤਿਆ ਦੇਵੀ ਨਾਂ ਦੀ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਉਸ ਦਾ ਬੇਟਾ ਨਾ ਸਿਰਫ਼ ਉਸ ਦੀ ਕੁੱਟਮਾਰ ਕਰਦਾ ਹੈ, ਸਗੋਂ ਖ਼ੁਦ ਨੂੰ ਵੀ ਦੁਖ ਦਿੰਦਾ ਹੈ।
ਸੱਤਿਆ ਦੇਵੀ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਸੱਤਿਆ ਦੇਵੀ ‘ਤੇ ਆ ਗਈ। ਸੱਤਿਆ ਦੇਵੀ ਦੇ ਦੋ ਬੱਚੇ ਹਨ, ਇੱਕ ਬੇਟਾ ਅਤੇ ਇੱਕ ਬੇਟੀ। ਪੁੱਤਰ ਦਰਸ਼ਨ ਸਿੰਘ ਦੀ ਉਮਰ 48 ਸਾਲ ਹੈ, ਜਿਸ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ