AmritsarIndiaJalandharPoliticsPunjabReligious

ਬਾਦਲਾ ਨੂੰ ਪੰਥ ਦੇ ਸਿਰ ਤੋ ਲਾਉਣ ਦੀ ਹੁਣ ਇਹਨਾਂ ਕੀਤੀ ਤਿਆਰੀ?

ਬਾਦਲਾ ਨੂੰ ਪੰਥ ਦੇ ਸਿਰ ਤੋ ਲਾਉਣ ਦੀ ਹੁਣ ਇਹਨਾਂ ਕੀਤੀ ਤਿਆਰੀ?

ਬਾਦਲਾ ਨੂੰ ਪੰਥ ਦੇ ਸਿਰ ਤੋ ਲਾਹੁਣ ਲਈ ਮਿਲ ਕੇ ਹੰਬਲਾ ਮਾਰਨ ਲਈ ਯੋਜਨਾ ਬਣਾਉਣ ਲਈ ਜਲਦੀ ਮੀਟਿੰਗ ਸੱਦਾਗੇ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

 

ਪੰਥ ਦੇ ਭਗੋੜੇ ਬਾਦਲ ਦਲ ਨੂੰ ਪੰਥ ਦੇ ਸਿਰ ਤੋ ਲਾਹੁਣ ਲਈ ਇਕ ਸਰਬਸਾਂਝੀ ਸਿੱਖ ਜਥੇਬੰਦੀਆਂ ਦੀ ਮੀਟਿੰਗ ਸੱਦਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹਨਾ ਵੀਚਾਰਾ ਦਾ ਪਰਗਟਾਵਾ ਕਰਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ ਅਤੇ ਮੁਖੀ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਨੇ ਆਖਿਆ ਕਿ ਚੋਣਾਂ ਬੜੇ ਲੰਮੇ ਅਰਸੇ ਬਾਅਦ ਹੋਣ ਜਾ ਰਹੀਆਂ ਹਨ। ਇਸ ਲਈ ਸਿੱਖਾ ਨੂੰ ਮਿਲ ਬੈਠ ਕੇ ਗੰਭੀਰ ਅਧਿਐਨ ਸੁਹਿਰਦਤਾ ਨਾਲ ਕਰਨਾ ਚਾਹੀਦਾ ਹੈ। ਤਾਂ ਕੀ ਸਿੱਖ ਪੰਥ ਨੂੰ ਸਿੱਖ ਨੌਜਵਾਨਾਂ ਦੇ ਭਵਿੱਖ ਲਈ ਉਸਾਰੂ ਸੇਧ ਦੇਣ ਦੇ ਸਮਰੱਥ ਲੀਡਰਸ਼ਿਪ ਪ੍ਰਦਾਨ ਕਰ ਸਕੀਏ। ਸਿੱਖ ਬੱਚਿਆਂ ਦੇ ਰੋਜ਼ਗਾਰ ਲਈ ਵੱਡੇ ਸਾਧਨ ਲਭ ਕੇ ਸਿੱਖ ਬੱਚਿਆਂ ਨੂੰ ਰੋਜ਼ਗਾਰ ਪ੍ਰਦਾਨ ਕਰ ਸਕੀਏ।

 

 

ਗ੍ਰੰਥੀ, ਰਾਗੀ,ਭਾਈ, ਪਾਠੀ, ਪ੍ਰਚਾਰਿਕ ਸ੍ਰੇਣੀ ਨੂੰ ਸੇਧ ਦੇਣ ਦੇ ਕੇ ਵੱਡੇ ਵਿਦਵਾਨ ਬਣਾਇਆ ਜਾ ਸਕੇ,ਉਹਨਾਂ ਦੀਆ ਜਰੂਰਤਾਂ, ਪੂਰੀਆਂ ਕਰਨ ਵੱਲ ਸਾਰਥਿਕ ਕਦਮ ਪੁੱਟੇ ਜਾਣ।

ਅਕਾਲ ਤਖਤ ਸਾਹਿਬ ਨੂੰ ਸ੍ਰੋਮਣੀ ਕਮੇਟੀ ਦੇ ਪ੍ਰਬੰਧ, ਤੋ ਵੱਖ ਕਰਕੇ ਵੱਖਰਾ ਢਾਂਚਾ ਨੀਯਤ ਕੀਤਾ ਜਾ ਸਕੇ,ਕਿਉਕੀ ਅਕਾਲ ਤਖਤ ਸਾਹਿਬ ਦਾ ਘੇਰਾ ਵਿਸ਼ਾਲ ਹੈ। ਜਦੋਂ ਕਿ ਸ੍ਰੋਮਣੀ ਕਮੇਟੀ ਦਾ ਘੇਰਾ ਰਾਜਪੁਰਾ ਤਕ ਸੀਮਤ ਹੈ। ਹਿਮਾਚਲ ਦੀ ਇਕੋ ਇਕ ਸੀਟ ਨੂੰ ਖਤਮ ਕਰਕੇ,, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ,ਪੰਜਾਬ ਗੁਰਦੁਆਰਾ ਐਕਟ ਤਕ ਸੀਮਤ ਕਰਨਾ ਚਾਹੀਦਾ ਹੈ। ਇਸ ਸਬੰਧੀ ਵਿਸ਼ੇਸ਼ ਯਤਨ ਸ਼ੁਰੂ ਕੀਤੇ ਗਏ ਹਨ। ਪੰਜਾਬ ਸਰਕਾਰ ਵਿਧਾਨ ਸਭਾ। ਵਾਂਗੂੰ ਸ੍ਰੋਮਣੀ ਕਮੇਟੀ ਚੋਣਾਂ ਕਰਵਾ ਸਕੇਗੀ ਅਤੇ ਮੈਬਰ ਦੀ ਅਚਨਚੇਤ ਮੌਤ ਹੋਣ ਤੋਂ ਬਾਦ ਛੇ ਮਹੀਨੇ ਚ ਸ੍ਰੋਮਣੀ ਕਮੇਟੀ ਦੇ ਉਸ ਹਲਕੇ ਚ ਮੁੜ ਚੋਣ ਪ੍ਰਕ੍ਰਿਆ ਕਰਵਾ ਕੇ ਹਾਊਸ ਅੰਦਰ ਮੈਬਰਾਂ ਦੀ ਗਿਣਤੀ ਨੂੰ ਪੂਰਾ ਕਰ ਲਿਆ ਜਾਵੇਗਾ।

ਵਰਤਮਾਨ ਹਾਊਸ ਚ ਚਾਰ ਦਰਜਨ ਦੇ ਕਰੀਬ ਮੈਬਰ ਚਲਾਣਾ ਕਰ ਚੁੱਕੇ ਹਨ। ਕੁਝ ਕੂ ਦੀਆਂ ਮੈਬਰੀ ਰਦ ਹਨ। ਕੋਈ ਵਿਦੇਸ਼ ਬੈਠਾ ਹੈ। ਇਸ ਪ੍ਰਕਾਰ ਵਰਤਮਾਨ ਹਾਊਸ ਆਪਣੇ ਆਪ ਵਿੱਚ ਲਗੜਾ ਹਾਊਸ ਕੰਮ ਕਰ ਰਿਹਾ ਹੈ।

ਭਾਵੇਂ ਵੋਟਾਂ ਬਣਾਉਣ ਦੀ ਪ੍ਰਕ੍ਰਿਆ ਖਤਮ ਹੋ ਗਈ ਹੈ।ਫਿਰ ਵੀ ਜਿਹੜੇ ਵੋਟਰ ਨਹੀ ਬਣ ਸਕੇ ਉਹ ਵੋਟਰ ਫੀਸ ਜਮ੍ਹਾ ਕਰਵਾ ਕੇ ਵੋਟਰ ਬਣਨ ਲਈ ਅਪਲਾਈ ਕਰ ਸਕਦੇ ਹਨ।

ਵੋਟਰ ਦਾ ਆਧਾਰ ਕਾਰਡ ਨਾਲ ਲਿੰਕ ਹੋਣਾ,ਵੋਟਰ ਦੀ ਫੋਟੋ ਵੋਟਰ ਲਿਸਟ ਤੇ ਹੋਣਾ ਅਤੇ ਉਮਰ 21ਸਾਲ ਤੋਂ ਘਟਾ ਕੇ 18 ਸਾਲ ਹੋਣਾ,ਵਿਧਾਨ ਸਭਾ,ਪਾਰਲੀਮੈਟ ਚੋਣਾਂ ਵਾਂਗੂੰ ਬੇਹੱਦ ਜਰੂਰੀ ਹੈ।

ਸਿੱਖ ਪੰਥ ਨੂੰ ਅਪੀਲ ਹੈ ਕਿ ਯੋਜਨਾਬੰਦ ਢੰਗ ਤਰੀਕੇ ਨਾਲ ,,ਘਟੋ ਘੱਟ ਪ੍ਰੋਗਰਾਮ ਤਹਿਤ,,,ਸਾਂਝੇ ਰੂਪ ਚ ਮਿਲ ਕੇ ਇਕ ਦੇ ਮੁਕਾਬਲੇ ਇਕ ਉਮੀਦਵਾਰ ਨੂੰ ਜਿਤਾਉਣ ਲਈ ਸਾਂਝੀ ਰੂਪ ਰੇਖਾ ਉਲੀਕਣ ਲਈ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ ਅਕਾਲ ਤਖਤ ਸਾਹਿਬ ਦੇ ਭਗੋੜੇ ਬਾਦਲ ਪੰਜਾਬੀ ਦਲ ਖਿਲਾਫ ਇਕ ਸਾਂਝੀ ਰਣਨੀਤੀ ਘੜਨ ਲਈ ਇਕਜੁਟ ਹੋਣ ਦੀ ਲੋੜ ਹੈ।

ਜਲਦੀ ਹੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ

Back to top button