ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਬੇਟੀਆਂ ਨੇ ਆਪਣੀ ਮਾਸਟਰ ਡਿਗਰੀ ਪੂਰੀ ਕਰ ਕਰ ਲਈ ਹੈ । ਇਸ ਦੀ ਜਾਣਕਾਰੀ ਖੁਦ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਦਿੱਤੀ ਅਤੇ ਆਪਣੀਆਂ ਬੇਟੀਆਂ ਨੂੰ ਵਧਾਈ ਵੀ ਦਿੱਤੀ ਹੈ । ਆਪਣੀਆਂ ਬੇਟੀਆਂ ਨੂੰ ਟਵੀਟ ਕਰ ਕੇ ਉਨ੍ਹਾਂ ਨੇ ਲਿਖਿਆ ਕਿ…
ਸਾਡੀਆਂ ਪਿਆਰੀਆਂ ਧੀਆਂ ਹਰਕੀਰਤ ਅਤੇ ਗੁਰਲੀਨ, ਤੁਹਾਨੂੰ ਮਾਸਟਰ ਡਿਗਰੀ ਪੂਰੀ ਕਰਨ ‘ਤੇ ਵਧਾਈਆਂ! ਤੁਹਾਡੀ ਮਿਹਨਤ ਅਤੇ ਲਗਨ ‘ਤੇ ਬਹੁਤ ਮਾਣ ਹੈ।