
ਸੋਹਨਾ ਵਿੱਚ ਦਮਦਮਾ ਝੀਲ ਨੇੜੇ ਗਾਇਕ ਦਲੇਰ ਮਹਿੰਦੀ ਸਮੇਤ 3 ਲੋਕਾਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ। ਨਗਰ ਨਿਯੋਜਨ ਸਬੰਧੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਜ਼ਿਲ੍ਹਾ ਨਗਰ ਨਿਯੋਜਕ (ਡੀ. ਟੀ. ਪੀ.) ਅਮਿਤ ਮਧੋਲੀਆ ਨੇ ਕਿਹਾ ਕਿ ਇਹ ਝੀਲ ਦੇ ਜਲ ਗ੍ਰਹਿਣ ਖੇਤਰ ਵਿਚ ਬਣੇ ਅਣਅਧਿਕਾਰਤ ਫਾਰਮ ਹਾਊਸ ਸਨ।