Amritsarcanada, usa ukChandigarhJalandharPoliticsPunjab

ਬਿਕਰਮ ਮਜੀਠੀਏ ਤੇ ਸਰਕਾਰ ਦੀ  ਬਾਜ਼ ਅੱਖ ! ਬੈਰਕ ’ਚ ਲਗਾਏ ਗਏ CCTV, CM ਮਾਨ ਵੀ ਰੱਖ ਰਹੇ ਨਜ਼ਰ

ਬਿਕਰਮ ਮਜੀਠੀਏ ਤੇ ਸਰਕਾਰ ਦੀ  ਬਾਜ਼ ਅੱਖ ! ਬੈਰਕ ’ਚ ਲਗਾਏ ਗਏ CCTV, CM ਮਾਨ ਵੀ ਰੱਖ ਰਹੇ ਨਜ਼ਰ

ਬਿਕਰਮ ਸਿੰਘ ਮਜੀਠੀਏ ਤੇ ਸਰਕਾਰ ਦੀ  ਬਾਜ਼ ਅੱਖ ! ਬੈਰਕ ’ਚ ਲਗਾਏ ਗਏ CCTV, CM ਮਾਨ ਵੀ ਰੱਖ ਰਹੇ ਨਜ਼ਰ !

Bikram Singh Majithia Barracks :   ਸ਼੍ਰੋਮਣੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਨਾਭਾ ਜੇਲ੍ਹ ’ਚ ਰੱਖਿਆ ਗਿਆ ਹੈ। ਉੱਥੇ ਹੀ ਹੁਣ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਹਾਸਿਲ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਨੇੜੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਹੀ ਨਹੀਂ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਬੈਰਕ ਦੇ ਅੰਦਰ ਅਤੇ ਬਾਹਰ 2 ਕੈਮਰੇ ਲਗਾਏ ਗਏ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਿਕਰਮ ਸਿੰਘ ਮਜੀਠੀਆ ਦੀ ਬੈਰਕ ਦੇ ਨੇੜੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜਿਸ ਦੀ ਫੁਟੇਜ ਜੇਲ੍ਹ ਪ੍ਰਸ਼ਾਸਨ ਕੋਲ ਜਾਣ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਜਾ ਰਹੀ ਹੈ।

ਜੇਲ੍ਹ ’ਚ ਜਾਂਦੇ ਹੀ ਬਿਕਰਮ ਸਿੰਘ ਮਜੀਠੀਆ ਨੇ ਸਭ ਤੋਂ ਪਹਿਲਾਂ ਅਧਿਕਾਰੀਆਂ ਕੋਲੋਂ ਗੁਟਕਾ ਸਾਹਿਬ ਦੀ ਮੰਗ ਕੀਤੀ ਸੀ। ਅਧਿਕਾਰਿਆਂ ਵੱਲੋਂ ਗੁਟਕਾ ਸਾਹਿਬ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਨੂੰ ਯਾਦ ਕਰਦੇ ਹੋਏ ਪਾਠ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੁੜ ਤੋਂ ਸ਼ਾਮ ਸਮੇਂ ਗੁਟਕਾ ਸਾਹਿਬ ਦਾ ਪਾਠ ਕੀਤਾ।

 

ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਨੇ ਅਗਲੀ ਸਵੇਰ 5 ਵਜੇ ਉੱਠਣ ਮਗਰੋਂ ਉਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਪਾਠ ਕਰਨ ਨਾਲ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਹਰ ਇੱਕ ਹਲਚਲ ਨੂੰ ਸੀਸੀਟੀਵੀ ਕੈਮਰੇ ’ਚ ਕੈਦ ਕੀਤੀਆਂ ਜਾ ਰਹੀਆਂ ਹਨ ..!!

Back to top button