ਪਾਕਿਸਤਾਨ ਵਿੱਚ ਬਿਜਲੀ ਦੇ ਵਧੇ ਹੋਏ ਬਿੱਲਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬਿਜਲੀ ਬਿੱਲਾਂ ਦੇ ਰੇਟ ਵਧਣ ਕਾਰਨ ਆਮ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਰੋਸ ਵਜੋਂ ਬਿਜਲੀ ਦੇ ਬਿੱਲ ਸਾੜ ਦਿੱਤੇ ਅਤੇ ਰਾਹਤ ਦੀ ਮੰਗ ਨੂੰ ਲੈ ਕੇ ਕਈ ਮਾਰਚ ਅਤੇ ਰੈਲੀਆਂ ਕੱਢੀਆਂ। ਧਰਨਾਕਾਰੀਆਂ ਨੇ ਕਿਹਾ ਕਿ ਉਹ ਬਿੱਲ ਨਹੀਂ ਭਰਨਗੇ ਅਤੇ ਬਿਜਲੀ ਕੱਟਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਿਆ ਜਾਵੇਗਾ।
ਖੈਬਰ ਪਖਤੂਨਖਵਾ ‘ਚ ਬਿਜਲੀ ਕੰਪਨੀ ਮੁਲਾਜ਼ਮਾਂ ਦੇ ਵਿਰੋਧ ‘ਚ ਇਕ ਵਿਅਕਤੀ AK 47 ਰਾਈਫਲ ਲੈ ਕੇ ਖੜ੍ਹਾ ਹੋ ਗਿਆ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਲੋਕਾਂ ਦਾ ਗੁੱਸਾ ਅਸਮਾਨੀ ਚੜ੍ਹਿਆ ਹੋਇਆ ਹੈ ਅਤੇ ਇੱਥੇ ਲੋਕਾਂ ਨੂੰ ਬਿਜਲੀ ਦੇ ਬਹੁਤ ਜ਼ਿਆਦਾ ਬਿੱਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੈਬਰ ਪਖਤੂਨਖਵਾ ਤੋਂ ਏਕੇ 47 ਰਾਈਫਲ ਤਾਨਣ ਵਾਲੇ ਵਿਅਕਤੀ ਨੇ ਸਪੱਸ਼ਟ ਕੀਤਾ ਕਿ ਉਹ ਲੜਨ ਨਹੀਂ ਆਇਆ ਸੀ।
ਉਸ ਨੇ ਕਿਹਾ ਕਿ ਮੈਂ ਇੱਥੇ ਤੁਹਾਡੇ ਨਾਲ ਲੜਨ ਜਾਂ ਤੁਹਾਡੇ ‘ਤੇ ਗੋਲੀ ਚਲਾਉਣ ਲਈ ਨਹੀਂ ਹਾਂ। ਗੁਆਂਢੀ ਇਸ ਵਿਅਕਤੀ ਨੂੰ ਸਮਝਾ ਰਹੇ ਹਨ ਕਿ ਉਹ ਸਰਕਾਰੀ ਮੁਲਾਜ਼ਮ ਹਨ ਅਤੇ ਸਰਕਾਰ ਦੇ ਹੁਕਮਾਂ ‘ਤੇ ਇੱਥੇ ਆਏ ਹਨ।
ਗੁਆਂਢੀਆਂ ਨੇ ਉਸ ਨੂੰ ਰਾਈਫਲ ਹਟਾਉਣ ਤੇ ਆਪਣੀ ਗੱਲ ਰੱਖਣ ਲਈ ਆਖਿਆ, ਪਰ ਇਹ ਵਿਅਕਤੀ ਆਪਣੇ ਸਾਥੀ ਨਾਲ ਰਾਈਫਲ ਲੈ ਕੇ ਖੜ੍ਹਾ ਹੋ ਗਿਆ ।