PunjabReligious

ਕੋਰਟ ਕੰਪਲੈਕਸ ‘ਚ ਬੇਅਦਬੀ ਦੇ ਮੁਲਜ਼ਮ ‘ਤੇ ਵਕੀਲ ਵਲੋਂ ਜਾਨਲੇਵਾ ਹਮਲਾ, ਵਕੀਲ ਗ੍ਰਿਫਤਾਰ

ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਜਸਬੀਰ ਸਿੰਘ ਜੱਸੀ ‘ਤੇ ਜ਼ਿਲ੍ਹਾ ਕੋਰਟ ਕੰਪਲੈਕਸ ਰੂਪਨਗਰ ਅੰਦਰ ਮੋਰਿੰਡਾ ਵਾਸੀ ਐਡਵੋਕੇਟ ਸਾਹਿਬ ਸਿੰਘ ਖੁਰਲ ਨਾਮ ਦੇ ਵਿਅਕਤੀ ਨੇ ਪਿਸਟਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੌਕੇ ‘ਤੇ ਹੀ ਕਾਬੂ ਕਰ ਲਿਆ।

Attempted attack on accused

ਦੱਸ ਦਈਏ ਕਿ ਮੁਲਜ਼ਮ ਨੇ ਗੁਰਦੁਆਰਾ ਸਾਹਿਬ ਵਿਚ ਪਾਠੀ ਸਿੰਘ ਦੀ ਕੁੱਟਮਾਰ ਤੋਂ ਇਲਾਵਾ ਗੁਰਦੁਆਰਾ ਕੋਤਵਾਲੀ ਸਾਹਿਬ ਵਿਚ ਬੇਅਦਬੀ ਕੀਤੀ ਸੀ, ਜਿਸ ਤੋਂ ਬਾਅਦ ਸੰਗਤ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਸੀ। ਘਟਨਾ ਤੋਂ ਬਾਅਦ ਰੋਸ ਵਜੋਂ ਸੰਗਤ ਸੜਕਾਂ ਉਤੇ ਆ ਗਈ ਸੀ।

 

 

ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਵਿਖੇ ਅੱਜ ਬੇਅਦਬੀ ਕਾਂਡ ਦੇ ਦੋਸ਼ੀ ਜਸਵੀਰ ਸਿੰਘ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਨੂੰ 2 ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਰੂਪਨਗਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਇਸ ਦੌਰਾਨ ਇੱਕ ਵਕੀਲ ਰਿਵਾਲਵਰ ਲੈ ਕੇ ਅਦਾਲਤੀ ਕੰਪਲੈਕਸ ਵਿੱਚ ਦਾਖ਼ਲ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਸੀਆਈਏ ਸਟਾਫ਼ ਅਤੇ ਪੁਲਿਸ ਅਧਿਕਾਰੀਆਂ ਵਿੱਚ ਹੜਕੰਪ ਮੱਚ ਗਿਆ। ਦੋਵਾਂ ਸੈੱਲਾਂ ਦੀਆਂ ਟੀਮਾਂ ਨੇ ਤੁਰੰਤ ਵਕੀਲ ਨੂੰ ਦਬੋਚ ਲਿਆ ਅਤੇ ਉਸ ਦਾ ਰਿਵਾਲਵਰ ਜ਼ਬਤ ਕਰ ਲਿਆ।

ਹੁਣ ਗੁਰਦਾਸਪੁਰ ‘ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਮੁਲਜ਼ਮ ਮੌਕੇ ‘ਤੇ ਹੀ ਕਾਬੂ, ਪਰਚਾ ਦਰਜ

ਗੁਰਦਾਸਪੁਰ ਦੇ ਪਿੰਡ ਸ਼ਹੂਰ ਕਲਾਂ ਵਿਚ ਗੁਟਕਾ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਬੇਅਦਬੀ ਕਰਨ ਵਾਲੇ ਆਰੋਪੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਰੋਪੀ ਸੁੱਚਾ ਸਿੰਘ ਨੂੰ ਕਾਬੂ ਕਰਕੇ ਉਸ ਦੇ ਉੱਪਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਕਲਾਨੌਰ ਵਿਚ ਪਹੁੰਚੇ ਸਿੱਖ ਅੱਤੇ ਕਿਸਾਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਵਿਅਕਤੀ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ ਇਸ ਲਈ ਸੱਖਤ ਕਦਮ ਚੁੱਕੇ ਜਾਣ ।

Leave a Reply

Your email address will not be published.

Back to top button