

ਲੁਧਿਆਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਦਲਿਤ ਵਿੰਗ ਵਿਧਾਨ ਸਭਾ ਹਲਕਾ ਰਾਏਕੋਟ ਦੇ ਪ੍ਰਧਾਨ ਮੇਵਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੇਵਾ ਸਿੰਘ ‘ਤੇ ਇੱਕ ਮਹਿਲਾ ਨਾਲ ਜਿਨਸੀ ਸੋਸ਼ਣ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਪੁਲਿਸ ਨੇ ਉਨ੍ਹਾਂ ਨੂੰ ਹਲਵਾਰਾ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਹੈ।

ਜਲੰਧਰ ‘ਚ ਡੇਢ ਕਰੋੜ ਦੀ ਕੋਠੀ ਬਣਾ ਰਹੇ ਪਾਕਿਸਤਾਨੀ ਜਾਸੂਸੀ ਨੂੰ ਕੀਤਾ ਗ੍ਰਿਫਤਾਰ
ਥਾਣਾ ਸੁਧਾਰ ਇੰਚਾਰਜ ਜਸਵਿੰਦਰ ਸਿੰਘ ਅਨੁਸਾਰ ਪੀੜਤਾ ਦੀ ਸ਼ਿਕਾਇਤ ‘ਤੇ 13 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਉਹ 2021 ਤੋਂ ਮੇਵਾ ਸਿੰਘ ਦੇ ਸ਼ਿਵਮ ਫੋਟੋਗ੍ਰਾਫੀ ਸਟੂਡੀਓ ਵਿੱਚ ਕੰਮ ਕਰ ਰਹੀ ਸੀ। ਨੌਕਰੀ ਦੇ ਸਮੇਂ ਉਸਨੂੰ 10,000 ਰੁਪਏ ਮਹੀਨਾਵਾਰ ਤਨਖਾਹ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਉਸਨੂੰ ਸਿਰਫ਼ 5,000 ਰੁਪਏ ਹੀ ਦਿੱਤੇ ਜਾਂਦੇ ਸਨ।
ਪੀੜਤਾ ਨੇ ਦੱਸਿਆ ਕਿ ਮੇਵਾ ਸਿੰਘ ਨੇ ਉਸ ਨਾਲ ਕਿੰਨੀ ਵਾਰ ਜਿਨਸੀ ਸੋਸ਼ਣ ਵੀ ਕੀਤਾ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤਾ ਨੇ 7 ਮਹੀਨੇ ਪਹਿਲਾਂ ਨੌਕਰੀ ਛੱਡ ਦਿੱਤੀ ਸੀ, ਜਦੋਂ ਉਸ ਨੇ ਆਪਣੀ ਬਾਕੀ ਤਨਖ਼ਾਹ ਮੰਗੀ ਤਾਂ ਮੁਲਜ਼ਮ ਨੇ ਨਾ ਤਾਂ ਤਨਖ਼ਾਹ ਦਿੱਤੀ ਅਤੇ ਨਾਲ ਹੀ ਉਸ ਦੀ ਮਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਰੈਸਟੋਰੈਂਟ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ।
