EducationPunjab

ਬੱਚਿਆਂ ਦੀਆ ਮੌਜਾਂ! ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ, ਜਨਵਰੀ ਮਹੀਨੇ ਛੁੱਟੀਆਂ ਹੀ ਛੁੱਟੀਆਂ !

Schools, colleges and offices will remain closed, January will be a holiday!

 ਵਿਦਿਆਰਥੀਆਂ ਨੂੰ ਅਗਲੇ ਮਹੀਨੇ ਜਨਵਰੀ ਵਿਚ ਇਕੱਠੀਆਂ ਛੁੱਟੀਆਂ ਮਿਲਣ ਵਾਲੀਆਂ ਹਨ। 

ਪੰਜਾਬ ਸਰਕਾਰ ਨੇ ਜਨਵਰੀ 2025 ਵਿਚ ਸਕੂਲਾਂ ਲਈ ਕਈ ਅਹਿਮ ਛੁੱਟੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਮਹੀਨੇ ਦੀਆਂ ਛੁੱਟੀਆਂ ਵਿੱਚ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 6 ਜਨਵਰੀ, (ਸੋਮਵਾਰ) ਅਤੇ ਗਣਤੰਤਰ ਦਿਵਸ (26 ਜਨਵਰੀ, ਐਤਵਾਰ) ਸ਼ਾਮਲ ਹਨ।  ਇਸ ਤੋਂ ਇਲਾਵਾ ਮਹੀਨੇ ਵਿਚ 5, 12, 19 ਅਤੇ 26 ਜਨਵਰੀ ਨੂੰ ਐਤਵਾਰ ਅਤੇ ਦੂਜੇ ਸ਼ਨੀਵਾਰ (11 ਜਨਵਰੀ) ਨੂੰ ਸਕੂਲਾਂ ਵਿੱਚ ਛੁੱਟੀ ਰਹੇਗੀ।

ਇਸ ਸਾਲ ਗਣਤੰਤਰ ਦਿਵਸ ਐਤਵਾਰ 26 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਹਰ ਸਾਲ ਇਸ ਦਿਨ ਸਕੂਲੀ ਵਿਦਿਆਰਥੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ। ਜਿਸ ਕਾਰਨ ਡਿਪਟੀ ਕਮਿਸ਼ਨਰ ਅਤੇ ਕੈਬਨਿਟ ਮੰਤਰੀਆਂ ਦੁਆਰਾ 27 ਜਨਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਲਈ 27 ਜਨਵਰੀ ਨੂੰ ਵੀ ਛੁੱਟੀ ਹੋ ​​ਸਕਦੀ ਹੈ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਰਾਖਵੀਂਆਂ ਛੁੱਟੀਆਂ ਦਾ ਵੀ ਐਲਾਨ ਕੀਤਾ ਗਿਆ ਹੈ, ਜਿਸ ਅਨੁਸਾਰ ਕਰਮਚਾਰੀ 13 ਜਨਵਰੀ, ਸੋਮਵਾਰ ਲੋਹੜੀ ਅਤੇ 28 ਜਨਵਰੀ ਨੂੰ ਭਗਵਾਨ ਆਦਿਨਾਥ ਦੇ ਸਬੰਧ ਵਿੱਚ ਛੁੱਟੀ ਲੈ ਸਕਦੇ ਹਨ।

Back to top button