Indiapolitical

ਭਗਵੰਤ ਮਾਨ ਨਾਲ BJP ਦੇ ਬੁਲਾਰੇ ਨੂੰ ਸੈਲਫੀ ਲੈਣੀ ਪਈ ਮਹਿੰਗੀ, ਪਾਰਟੀ ਚੋਂ 6 ਸਾਲਾਂ ਲਈ ਕੱਢਿਆ

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਆਪਣੇ ਸਾਬਕਾ ਬੁਲਾਰੇ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਮੁਅੱਤਲ ਕਰ ਦਿੱਤਾ ਹੈ। ਸੋਲੰਕੀ ਦੇ ਖਿਲਾਫ ਪਾਰਟੀ ਦੀ ਕਾਰਵਾਈ ਉਸ ਨੇ ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਭਗਵੰਤ ਮਾਨ ਨਾਲ ਇੱਕ ‘ਸੈਲਫੀ’ (ਮੋਬਾਈਲ ਫੋਨ ਤੋਂ ਲਈ ਗਈ ਤਸਵੀਰ) ਸਾਂਝੀ ਕਰਨ ਤੋਂ ਘੰਟੇ ਬਾਅਦ ਕੀਤੀ।

ਸੋਲੰਕੀ ਨੇ ਐਤਵਾਰ ਰਾਤ ਨੂੰ ਆਪਣੇ ਫੇਸਬੁੱਕ ਪੇਜ ‘ਤੇ ਮਾਨ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਦੇ ਕੈਪਸ਼ਨ ਦੇ ਨਾਲ, ‘ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਭਗਵੰਤ ਮਾਨ ਜੀ।’ ਭਾਜਪਾ ਦੀ ਗੁਜਰਾਤ ਇਕਾਈ ਦੇ ਇਕ ਬਿਆਨ ਅਨੁਸਾਰ ਅਹਿਮਦਾਬਾਦ ਤੋਂ ਭਾਜਪਾ ਆਗੂ ਸੋਲੰਕੀ ਕਰੀਬ ਛੇ ਮਹੀਨੇ ਪਹਿਲਾਂ ਤੱਕ ਪਾਰਟੀ ਦੇ ਬੁਲਾਰੇ ਵਜੋਂ ਸੇਵਾ ਨਿਭਾਅ ਰਹੇ ਸਨ। ਉਸ ਨੂੰ ਤੁਰੰਤ ਪ੍ਰਭਾਵ ਨਾਲ ਛੇ ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ, “ਅਹਿਮਦਾਬਾਦ ਜ਼ਿਲ੍ਹੇ ਦੇ ਭਾਜਪਾ ਆਗੂ ਕਿਸ਼ਨ ਸਿੰਘ ਸੋਲੰਕੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਸੂਬਾ ਭਾਜਪਾ ਪ੍ਰਧਾਨ ਸੀਆਰ ਪਾਟਿਲ ਦੇ ਹੁਕਮਾਂ ‘ਤੇ ਅੱਜ ਤੁਰੰਤ ਪ੍ਰਭਾਵ ਨਾਲ ਛੇ ਸਾਲਾਂ ਲਈ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

Leave a Reply

Your email address will not be published.

Back to top button