India
ਭਾਖੜਾ ਨਹਿਰ ‘ਤੇ ਬਣਿਆ ਪੁਲ ਟੁੱਟਿਆ, 2 ਟਰੱਕ ਨਹਿਰ ‘ਚ ਲਟਕੇ, ਇੱਕ ਟਰੱਕ ਨੂੰ ਅੱਗ ਲਗੀ
Bridge over Bhakra Canal collapses; 2 trucks left hanging over the canal, one catches fire.

ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ‘ਚ ਅੱਜ ਸਵੇਰੇ ਇੱਕ ਹਾਦਸਾ ਵਾਪਰਿਆ, ਜਿੱਥੇ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ ਉੱਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁਲ ਤੋਂ ਟਰੱਕ ਲੰਘ ਰਹੇ ਸਨ। ਅਚਾਨਕ ਪੁਲ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਦੋ ਟਰੱਕ ਪੁਲ ‘ਚ ਹੀ ਫਸ ਗਏ ਤੇ ਨਹਿਰ ‘ਚ ਲਟਕ ਗਏ। ਇਸ ਦੌਰਾਨ ਇੱਕ ਟਰੱਕ ਨੂੰ ਅੱਗ ਵੀ ਲੱਗ ਗਈ, ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਮਚ ਗਈ।











