PunjabPolitics

ਕੋਟਕਪੂਰਾ ਗੋਲੀ ਕਾਂਡ: ਨਵੀਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ‘ਤੇ ਪੁਲਸ SIT ਟੀਮ ‘ਤੇ ਲਗਾ ਪ੍ਰਸ਼ਨ

ਕੋਟਕਪੂਰਾ ਗੋਲੀਕਾਂਡ ਤੇ ਨਵੀ ਵੀਡੀਓ ਸਾਹਮਣੇ ਆਉਣ ਤੋ ਬਾਅਦ ਕੋਟਕਪੂਰਾ ਕਾਂਡ ਤੇ ਜਾਂਚ ਕਰ ਚੁੱਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਪੰਜਾਬ ਪੁਲਸ ਵੱਲੋ ਬਣਾਈਆ ਵੱਖ-ਵੱਖ ਐਸਆਈਟੀ ਤੇ ਸਵਾਲ ਖੜੇ ਹੋਣੇ ਲਾਜਮੀ ਹੋ ਗਏ ਹਨ,ਇਸ ਵੀਡੀਓ ਨੇ ਇਸ ਗੱਲ ਦੇ ਸਾਫ ਸੰਕੇਤ ਕਰ ਦਿੱਤੇ ਹਨ ਕੇ ਕਾਂਡ ਵਿੱਚ ਜਖਮੀ ਹੋਏ ਇੱਕੋ-ਇੱਕ ਵਿਅਕਤੀ ਅਜੀਤ ਸਿੰਘ ਨੂੰ ਪੁਲਸ ਦੀ ਗੋਲੀ ਨਹੀਂ ਬਲਕਿ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਪੁਲਸ ਦੀਆ ਖੋਹੀਆਂ ਹੋਈਆਂ ਦੋ ਐਸਐਲਆਰ ਤੋਂ ਚਲਾਈ ਗਈ ਹੈ ਤੇ ਇਹ ਘਟਨਾ ਮੁਕਤਸਰ ਰੋਡ ਉਪਰ ਵਾਪਰੀ ਦੱਸੀ ਜਾ ਰਹੀ ਹੈ ਜਦ ਕੇ ਜਿਹੜੇ ਵਿਅਕਤੀ ਕੇਸ ਵਿੱਚ ਨਾਮਜਦ ਹਨ ਉਹ ਕੋਟਕਪੂਰਾ ਚੌਕ ਵਿੱਚ ਹੀ ਮੌਜੂਦ ਸਨ।

ਇਸ ਵੀਡੀਓ ਵਿੱਚ ਅਜੀਤ ਸਿੰਘ ਦੇ ਸੱਜੇ ਪੱਟ ਤੇ ਗੋਲੀ ਲੱਗਦੀ ਹੈ ਜੋ ਕੇ ਇਹ ਸਾਬਿਤ ਕਰਦੀ ਹੈ ਕੇ ਗੋਲੀ ਪੁਲਸ ਵੱਲੋਂ ਨਹੀਂ ਬਲਕਿ ਪ੍ਰਦਰਸ਼ਨਕਾਰੀਆ ਵਾਲੇ ਪਾਸੇ ਤੋ ਆਈ। ਜਿਕਰਯੋਗ ਹੈ ਕਿ ਇਹ ਵੀਡੀਓ ਘਟਨਾ ਦੇ 8 ਸਾਲ ਬਾਅਦ ਆਈ ਹੈ, ਇਸ ਤੋਂ ਪਹਿਲਾ ਇਸ ਕੇਸ ਦੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਇੱਕਪਾਸੜ ਜਾਂਚ ਨੂੰ ਹਾਈਕੋਰਟ ਨੇ ਪਹਿਲਾ ਹੀ ਰੱਦ ਕਰ ਦਿੱਤਾ ਸੀ ਤੇ ਮੌਜੂਦਾ ਏਡੀਜੀਪੀ ਐਲ.ਕੇ.ਯਾਦਵ ਵੱਲੋਂ ਕੀਤੀ ਜਾਂਚ ਤੇ ਵੀ ਸਵਾਲ ਉਠ ਰਹੇ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਮਾਮਲੇ ਦਰਜ ਕੀਤੇ ਸਨ, ਇਕ ਮਾਮਲਾ ਸਾਲ 2015 ਵਿੱਚ ਦਰਜ ਕੀਤਾ ਗਿਆ ਸੀ ਤੇ ਦੂਜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ ਵਿੱਚ ਕੀਤਾ ਗਿਆ ਸੀ।

00:00
00:26

ਦੱਸ ਦਈਏ ਕਿ ਕੋਟਕਪੂਰਾ ਗੋਲੀਕਾਂਡ ਵਿੱਚ ਐਸ.ਆਈ.ਟੀ.ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਦੇ ਨਾਲ ਦਿੱਤੇ ਗਏ ਸਬੂਤਾਂ ਦੇ ਤਹਿਤ ਐਸਆਈਟੀ ਦੇ ਅਨੁਸਾਰ ਉਹ ਗੋਲੀ ਪੁਲਿਸ ਵੱਲੋਂ ਨਹੀਂ ਬਲਕਿ ਇੱਕ ਪ੍ਰਦਰਸ਼ਨਕਾਰੀ ਵੱਲੋਂ ਹੀ ਚਲਾਈ ਗਈ ਪ੍ਰਤੀਤ ਹੁੰਦੀ ਹੈ। ਕੋਟਕਪੂਰਾ ਗੋਲੀਕਾਂਡ ਦੌਰਾਨ ਪ੍ਰਦਰਸ਼ਨਕਾਰੀ ਅਜੀਤ ਸਿੰਘ ਨੂੰ ਗੋਲੀ ਲੱਗੀ ਸੀ ਤੇ ਇਸ ਸਬੰਧ ਵਿੱਚ ਪੁਲਿਸ ਨੇ 129 ਨੰਬਰ ਐਫਆਈਆਰ ਦਰਜ ਕੀਤੀ ਸੀ, ਜਿਸ ਵਿੱਚ ਅਜੀਤ ਸਿੰਘ ਨੇ ਬਿਆਨ ਦਿੱਤਾ ਸੀ ਕਿ ਪੁਲਿਸ ਵੱਲੋਂ ਚਲਾਈਆ ਗੋਲੀਆ ਵਿੱਚੋੇ ਇਕ ਉਸਦੀ ਲੱਤ ਵਿੱਚ ਲੱਗੀ ਸੀ, ਇਸ ਮਾਮਲੇ ਵਿੱਚ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਇਸ ਸਬੰਧ ਵਿੱਚ ਅਦਾਲਤ ਵਿੱਚ ਜੋ ਚਲਾਨ ਪੇਸ਼ ਕੀਤਾ ਗਿਆ ਹੈ ਉਸ ਨਾਲ ਇੱਕ ਸੀਸੀਟੀਵੀ ਫੁਟੇਜ ਦੀ ਸੀ.ਡੀ. ਵੀ ਪੇਸ਼ ਕੀਤੀ ਗਈ ਹੈ, ਉਸ ਫੁਟੇਜ ਵਿੱਚ ਉਸ ਚੌਂਕ ਨਾਲ ਲੱਗਦੇ ਦੋ ਮਾਰਗਾਂ ਮੁਕਤਸਰ ਰੋਡ ਤੇ ਜੈਤੋ ਰੋਡ ਦੀ ਫੁਟੇਜ ਦਿਖਾਈ ਗਈ ਹੈ।

ਐਸਆਈਟੀ ਵੱਲੋਂ ਇਸ ਬਾਰੇ ਕੀਤੀ ਜਾਂਚ ਦੇ ਅਨੁਸਾਰ ਗੋਲੀਕਾਂਡ ਦੇ ਸਮੇਂ ਪ੍ਰਦਰਸ਼ਨਕਾਰੀਆਂ ਵੱਲੋ ਹੈੱਡ ਕਾਂਸਟੇਬਲ ਰਛਪਾਲ ਸਿੰਘ ਤੇ ਕਾਂਸਟੇਬਲ ਕੁਲਵਿੰਦਰ ਸਿੰਘ ਤੇ ਦੋ ਐਸ.ਐਲ.ਆਰ ਖੋਹੀਆਂ ਗਈਆ ਸਨ ਜਿਨਾਂ ਨੂੰ ਲੈ ਕੇ 2 ਵਿਅਕਤੀ ਜਾਂਦੇ ਵੀ ਦਿਖਾਈ ਦਿੰਦੇ ਹਨ। ਚਲਾਨ ਦੇ ਪੰਨਾ ਨੰਬਰ-257 ਤੇ ਐਸਆਈਟੀ ਨੇ ਸਪੱਸ਼ਟ ਕੀਤਾ ਹੈ ਕੇ ਫੁਟੇਜ ਦੇ ਅਨੁਸਾਰ ਇਹ ਐਸਐਲਆਰ ਪ੍ਰਦਰਸ਼ਨਕਾਰੀਆ ਵੱਲੋਂ ਬੀਟ ਬਾਕਸ ਵਿੱਚ ਖੜੇ ਦੋ ਮੁਲਾਜਿਮਾਂ ਤੋ ਖੋਹੀਆਂ ਗਈਆਂ ਸਨ ਇਨਾਂ ਵਿੱਚੋ ਇਕ ਵਿਅਕਤੀ ਸਵੇਰੇ 6 ਵੱਜ ਕੇ 49 ਮਿੰਟ 4 ਸੈਕੰਡ ਤੇ ਦੂਜਾ ਵਿਅਕਤੀ 6 ਵੱਜ ਕੇ 49 ਮਿੰਟ 8 ਸੈਕੰਡ ਤੇ ਐਸਐਲਐਰ ਸਮੇਤ ਕੈਪਚਰ ਹੋਏ ਹਨ, ਇਨਾਂ ਵਿੱਚੋ ਨੀਲੇ ਕੱਪੜੇ ਤੇ ਪੀਲੀ ਦਸਤਾਰ ਵਾਲਾ ਪ੍ਰਦਰਸ਼ਨਕਾਰੀ ਐਸਐਲਆਰ ਲੈ ਕੇ ਮੁਕਸਤਰ ਰੋਡ ਵੱਲ ਜਾ ਰਿਹਾ ਹੈ ਤੇ ਦੂਜਾ ਫਰੀਦਕੋਟ ਵੱਲ, ਦੂਜੇ ਪਾਸੇ ਪ੍ਰਦਰਸ਼ਨਕਾਰੀ ਮੁਕਤਸਰ ਰੋਡ ਵੱਲ ਭੱਜ ਰਹੇ ਹਨ, ਇਸ ਪਾਸੇ ਅਜੀਤ ਸਿੰਘ ਦਿਖਾਈ ਦੇ ਰਿਹਾ ਹੈ ਜਿਸ ਨੂੰ ਇੱਕਦਮ ਗੋਲੀ ਲੱਗੀ ਤੇ ਉਹ ਡਿੱਗ ਪਿਆ।

Related Articles

Leave a Reply

Your email address will not be published.

Back to top button