ਹਾਂਗਜ਼ੂ ਵਿੱਚ ਚੱਲ ਰਹੀਆਂ ਏਸ਼ਿਆਈ ਖੇਡਾਂ ਦੇ 13ਵੇਂ ਦਿਨ ਭਾਰਤ ਨੇ ਹਾਕੀ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਭਾਰਤੀ ਪੁਰਸ਼ ਹਾਕੀ ਟੀਮ ਨੇ ਸੋਨ ਤਗਮੇ ਦੇ ਮੁਕਾਬਲੇ ਵਿੱਚ ਜਾਪਾਨ ਨੂੰ 5-1 ਨਾਲ ਹਰਾ ਦਿੱਤਾ। ਭਾਰਤ ਨੇ 2018 ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਨਾਲ ਭਾਰਤ ਨੇ ਅੱਜ 1 ਸੋਨ, 2 ਚਾਂਦੀ ਅਤੇ 6 ਕਾਂਸੀ ਦੇ ਤਗਮੇ ਸਮੇਤ ਕੁੱਲ 8 ਤਗਮੇ ਜਿੱਤੇ ਹਨ। ਕੁੱਲ ਮੈਡਲਾਂ ਦੀ ਗਿਣਤੀ 95 ਹੋ ਗਈ ਹੈ। ਇਸ ਜਿੱਤ ਨਾਲ ਭਾਰਤ ਨੇ ਪੈਰਿਸ ਓਲੰਪਿਕ 2024 ਲਈ ਵੀ ਕੁਆਲੀਫਾਈ ਕਰ ਲਿਆ ਹੈ।
ਦੱਸ ਦਈਏ ਕਿ ਭਾਰਤ ਲਈ ਮਨਪ੍ਰੀਤ ਸਿੰਘ ਨੇ 25ਵੇਂ ਮਿੰਟ, ਹਰਮਨਪ੍ਰੀਤ ਸਿੰਘ ਨੇ 32ਵੇਂ ਅਤੇ 59ਵੇਂ ਮਿੰਟ ਵਿੱਚ, ਅਮਿਤ ਰੋਹੀਦਾਸ ਨੇ 36ਵੇਂ ਮਿੰਟ ਵਿੱਚ ਅਤੇ ਅਭਿਸ਼ੇਕ ਨੇ 48ਵੇਂ ਮਿੰਟ ਵਿੱਚ ਗੋਲ ਕੀਤੇ। ਜਾਪਾਨ ਵੱਲੋਂ ਤਨਾਕਾ ਨੇ ਟੀਮ ਲਈ ਇੱਕੋ ਇੱਕ ਗੋਲ 51ਵੇਂ ਮਿੰਟ ਵਿੱਚ ਕੀਤਾ।
ਭਾਰਤ ਦੇ ਕੋਲ ਕੁੱਲ ਮੈਡਲ:
ਸੋਨਾ: 22
ਚਾਂਦੀ: 34
ਕਾਂਸੀ: 39
ਕੁੱਲ: 95
ਇਸ ਤੋਂ ਪਹਿਲਾ ਭਾਰਤੀ ਟੀਮ ਨੇ ਬ੍ਰਿਜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਜੱਗੀ ਸ਼ਿਵਦਾਸਾਨੀ, ਰਾਜੇਸ਼ਵਰ ਤਿਵਾੜੀ, ਸੰਦੀਪ ਠਕਰਾਲ, ਰਾਜੂ ਤੋਲਾਨੀ, ਅਜੈ ਖਰੇ ਅਤੇ ਸੁਮਿਤ ਮੁਖਰਜੀ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ |
ਰੈਂਕ | ਦੇਸ਼ | ਗੋਲਡ | ਸਿਲਵਰ | ਬ੍ਰੋਨਜ਼ | ਕੁੱਲ |
1 | ਚੀਨ | 182 | 103 | 57 | 342 |
2 | ਜਪਾਨ | 44 | 55 | 60 | 159 |
3 | ਸਾਊਥ ਕੋਰੀਆ | 34 | 47 | 81 | 162 |
4 | ਭਾਰਤ | 22 | 34 | 39 | 95 |
5 | ਉਜ਼ਬੇਕਿਸਤਾਨ |