ਭਾਰਤ ‘ਚ ਅੱਜ ‘ਲੋਹੜੀ’ ਦੀਆਂ ਰੌਣਕਾਂ, ਪੜ੍ਹੋ ਕੀ ਹੈ ‘ਲੋਹੜੀ’ ਦਾ ਇਤਿਹਾਸ
Today's 'Lohri' celebrations, read what is the history of 'Lohri'
ਅੱਜ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਉੱਤਰੀ ਭਾਰਤ ‘ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਹੜੀ ਦਾ ਤਿਉਹਾਰ (lohri festival) 13 ਜਨਵਰੀ ਯਾਨੀਕਿ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ। ਪਰ ਕੁੱਝ ਲੋਕ ਇਹ ਤਿਉਹਾਰ 14 ਜਨਵਰੀ ਨੂੰ ਮਨਾ ਰਹੇ ਹਨ। ਪਰ ਜ਼ਿਆਦਾਤਰ ਇਹ ਤਿਉਹਾਰ 13 ਜਨਵਰੀ ਨੂੰ ਹੀ ਮਨਾਇਆ ਜਾਂਦਾ ਹੈ। ਲੋਹੜੀ ਨੂੰ ਸਰਦੀਆਂ ਦੇ ਜਾਣ ਅਤੇ ਬਸੰਤ ਰੁੱਤ ਦੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ। ਰਵਾਇਤੀ ਤੌਰ ‘ਤੇ ਲੋਹੜੀ ਦਾ ਤਿਉਹਾਰ ਕੁਦਰਤ ਨੂੰ ਧੰਨਵਾਦ ਕਹਿਣ ਲਈ ਮਨਾਇਆ ਜਾਂਦਾ ਹੈ।
ਲੋਹੜੀ ਦਾ ਇਤਿਹਾਸ- ਲੋਹੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਕੁਝ ਲੋਕ ਇਸ ਤਿਉਹਾਰ ਨੂੰ ਸੰਤ ਕਬੀਰ ਜੀ ਦੀ ਪਤਨੀ ‘ਲੋਈ’ ਦੇ ਨਾਂ ਨਾਲ ਵੀ ਜੋੜਦੇ ਹਨ ਕਿ ‘ਲੋਈ’ ਦੇ ਨਾਂ ਤੋਂ ਹੀ ‘ਲੋਹੜੀ’ ਦਾ ਨਾਂ ਪਿਆ ਹੈ। ਕੁਝ ਲੋਕ ਲੋਹੜੀ ਸ਼ਬਦ ‘ਲੋਹ’ ਸ਼ਬਦ ਤੋਂ ਪਿਆ ਦੱਸਦੇ ਹਨ, ਜਿਸ ਦਾ ਅਰਥ ਰੌਸ਼ਨੀ ਅਤੇ ਸੇਕ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਤਿਲ ਤੇ ਰਿਓੜੀਆਂ ਸ਼ਬਦਾਂ ਦੇ ਸੁਮੇਲ ਤੋਂ ਇਹ ਸ਼ਬਦ ਬਣਿਆ ਹੈ, ਪਹਿਲਾਂ ਇਹ ‘ਤਿਲੋਹੜੀ’ ਸੀ ਪਰ ਬਾਅਦ ‘ਚ ‘ਲੋਹੜੀ’ ਮਸ਼ਹੂਰ ਹੋ ਗਿਆ।
ਲੋਹੜੀ ਨਾਲ ਜੁੜੀਆਂ ਕਈ ਕਹਾਣੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਪਰ ਦੁੱਲਾ ਭੱਟੀ ਪ੍ਰਸਿੱਧ ਲੋਕ-ਕਥਾ ਹੈ। ਦੁੱਲਾ ਭੱਟੀ ਇੱਕ ਵਿਅਕਤੀ ਸੀ, ਜੋ ਮੁਗਲ ਸਮਰਾਟ ਅਕਬਰ ਦੇ ਸ਼ਾਸਨਕਾਲ ਦੌਰਾਨ ਪੰਜਾਬ ਵਿੱਚ ਰਿਹਾ ਸੀ। ਦੁੱਲਾ ਭੱਟੀ ਅਮੀਰਾਂ ਨੂੰ ਲੁੱਟਦਾ ਸੀ ਅਤੇ ਜ਼ਰੂਤਮੰਦਾਂ ਦੀ ਮਦਦ ਕਰਦਾ ਸੀ।
ਦੁੱਲਾ ਭੱਟਾ ਪੁਰਾਣੇ ਸਮਿਆਂ ‘ਚ ਇੱਕ ਯੋਧਾ ਹੋਇਆ ਹੈ । ਜੋ ਗਰੀਬ ਅਤੇ ਮਜ਼ਲੂਮਾਂ ਦੀ ਰੱਖਿਆ ਕਰਦਾ ਸੀ । ਇੱਕ ਵਾਰ ਇੱਕ ਪੰਡਤ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਧੀਆਂ ਹੁੰਦੀਆਂ ਹਨ । ਜੋ ਕਿ ਵਿਆਹੁਣ ਯੋਗ ਹੁੰਦੀਆਂ ਹਨ, ਪਰ ਉਸ ਸਮੇਂ ਦਾ ਹਾਕਮ ਜੋ ਵੀ ਕੁੜੀ ਉਸ ਨੂੰ ਪਸੰਦ ਹੁੰਦੀ ਸੀ । ਉਸ ਨੂੰ ਆਪਣੇ ਘਰ ਲੈ ਆਉਂਦਾ ਸੀ । ਪੰਡਤ ਦੀਆਂ ਧੀਆਂ ਜਵਾਨ ਸਨ ਅਤੇ ਉਸ ਨੇ ਧੀਆਂ ਦਾ ਰਿਸ਼ਤਾ ਤੈਅ ਕਰ ਦਿੱਤਾ । ਪਰ ਉਸ ਦੇ ਦਿਲ ‘ਚ ਇਹ ਡਰ ਵੀ ਸੀ ਕਿ ਕਿਤੇ ਹਾਕਮ ਦੀ ਨਜ਼ਰ ਉਸ ਦੀਆਂ ਧੀਆਂ ‘ਤੇ ਨਾ ਪੈ ਜਾਵੇ ।
ਜਿਸ ਤੋਂ ਬਾਅਦ ਪੰਡਤ ਆਪਣੀਆਂ ਧੀਆਂ ਨੂੰ ਰਾਤ ਦੇ ਸਮੇਂ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਤਾਂ ਕਿ ਜੰਗਲ ‘ਚ ਉਨ੍ਹਾਂ ਦਾ ਵਿਆਹ ਕਰਕੇ ਸਹੁਰੇ ਘਰ ਤੋਰ ਦਿੱਤਾ ਜਾਵੇ । ਜਦੋਂ ਇਹ ਗੱਲ ਦੁੱਲਾ ਭੱਟੀ ਦੇ ਕੰਨੀ ਪਈ ਤਾਂ ਉਸ ਨੇ ਖੁਦ ਸੁੰਦਰੀ ਮੁੰਦਰੀ ਦਾ ਕੰਨਿਆ ਦਾਨ ਕਰਕੇ ਉਨ੍ਹਾਂ ਨੂੰ ਸਹੁਰੇ ਘਰ ਤੋਰਿਆ। ਇਸੇ ਲਈ ਲੋਹੜੀ ਦੇ ਤਿਉਹਾਰ ‘ਤੇ ਅਕਸਰ ਬੱਚੇ ਗਾਉਂਦੇ ਹਨ…
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਦੀ ਧੀ ਵਿਆਹੀ ਹੋ
ਸੇਰ ਸੱਕਰ ਪਾਈ ਹੋ…