India

ਭਾਰਤ ‘ਚ TATA Group ਹੁਣ ਬਣਾਏਗਾ iPhone

ਟਾਟਾ ਗਰੁੱਪ (TATA Group) ਹੁਣ ਭਾਰਤ ‘ਚ ਆਈਫੋਨ (iPhone) ਬਣਾਏਗਾ। ਟਾਟਾ ਗਰੁੱਪ ਨਾਲ ਵਿਸਟ੍ਰੋਨ ਫੈਕਟਰੀ (Wistron Factory) ਨੂੰ ਐਕਵਾਇਰ ਕਰਨ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਮੰਤਰੀ ਰਾਜੀਵ ਚੰਦ੍ਰਸ਼ੇਖਰ (Rajiv Chandershekhar) ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ।

ਮੰਤਰੀ ਨੇ ਕਿਹਾ ਕਿ ਟਾਟਾ ਸਮੂਹ ਢਾਈ ਸਾਲਾਂ ਦੇ ਅੰਦਰ ਘਰੇਲੂ ਅਤੇ ਗਲੋਬਲ ਬਾਜ਼ਾਰਾਂ ਲਈ ਭਾਰਤ ਵਿੱਚ ਐਪਲ ਆਈਫੋਨ ਦਾ ਨਿਰਮਾਣ ਸ਼ੁਰੂ ਕਰੇਗਾ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ ਕਿ ਭਾਰਤ ਨੂੰ ਵਿਸ਼ਵ ਇਲੈਕਟ੍ਰੋਨਿਕਸ ਪਾਵਰ ਬਣਾਉਣ ਦੇ ਪ੍ਰਧਾਨ ਮੰਤਰੀ ਮੋਦੀ ਦੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੇ ਹਾਂ।

Leave a Reply

Your email address will not be published.

Back to top button