
ਗੁਰਾਇਆ ਦੇ ਨੈਸ਼ਨਲ ਹਾਈਵੇ ‘ਤੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ 3 ਗੱਡੀਆਂ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਬੋਲੈਰੋ ਗੱਡੀ ਜੋ ਖ਼ਰਾਬ ਖੜ੍ਹੀ ਸੀ। ਇਸੇ ਮੋਕੇ ਲੁਧਿਆਣਾ ਤੋਂ ਜਲੰਧਰ ਵੱਲ ਆ ਰਹੇ ਇੱਕ ਟਾਈਲਾਂ ਨਾਲ ਭਰੇ ਟਰੱਕ ਨੇ ਖ਼ਰਾਬ ਖੜ੍ਹੀ ਬੋਲੈਰੋ ਦੇ ਪਿੱਛੇ ਟੱਕਰ ਮਾਰ ਦਿੱਤੀ। ਇਸੇ ਵਕਤ ਲੁਧਿਆਨਾ ਤੋਂ ਆ ਰਹੀ ਇੱਕ ਜ਼ੈਨ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਜ਼ੈਨ ਕਾਰ ਵਿੱਚ 4 ਪੁਲਿਸ ਮੁਲਾਜ਼ਮ ਸਵਾਰ ਦੱਸੇ ਜਾਂਦੇ ਹਨ, ਜੋ ਇੰਟਰਵਿਊ ਦਾ ਪੇਪਰ ਦੇਣ ਜਾ ਰਹੇ ਸਨ। ਵੇਖਦੇ ਹੀ ਦੇਖਦੇ ਤਿੰਨੋਂ ਗੱਡੀਆਂ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਅਤੇ ਧੂੰਏਂ ਨੇ ਅਸਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ।