

ਭ੍ਰਿਸ਼ਟਾਚਾਰ ਦੇ ਕੇਸ ਵਿੱਚ ਰਿਮਾਂਡ ਤੇ ਚੱਲ ਰਹੇ ਵਿਧਾਇਕ ਜਲੰਧਰ ਬਾਅਦ ਵਿਜੀਲੇੰਸ ਨੇ ਕੀਤੀ ਇਹ ਗ੍ਰਿਫਤਾਰੀ..?
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵਿਜੀਲੈਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਦੇ ਬਾਅਦ ਰਿਸ਼ਵਤ ਲੈਣ ਦੇ ਮਾਮਲੇ ਵਿਚ ਜਲੰਧਰ ਨਗਰ ਨਿਗਮ ਦੀ ਮਹਿਲਾ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਦੇਰ ਸ਼ਾਮ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਵਿਜੀਲੈਂਸ ਨੇ ਕੋਰਟ ਤੋਂ ਪੁੱਛਗਿਛ ਲਈ ਇੰਸਪੈਕਟਰ ਨੂੰ 5 ਦਿਨ ਲਈ ਰਿਮਾਂਡ ਦੀ ਮੰਗ ਰੱਖੀ ਸੀ ਜਿਸ ਦੇ ਬਾਅਦ ਕੋਰਟ ਵੱਲੋਂ ਇੰਸਪੈਕਟਰ ਨੂੰ 2 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਹੈ।

ਦੱਸ ਦੇਈਏ ਕਿ ਮਹਿਲਾ ਇੰਸਪੈਕਟਰ ਨੂੰ ਸ਼ਹਿਰ ਦੀ ਇਕ ਨਾਮੀ ਬੇਕਰੀ ਮਾਲਕ ਤੋਂ 3 ਲੱਖ ਰੁਪਏ ਵਿਧਾਇਕ ਰਮਨ ਅਰੋੜਾ ਦੇ ਕਹਿਣ ‘ਤੇ ਲੈਣ ਦੇ ਦੋਸ਼ ਹਨ। ਬੇਕਰੀ ਮਾਲਕ ਨੂੰ ਵਿਧਾਇਕ ਰਮਨ ਅਰੋੜਾ ਵੱਲੋਂ ਏਟੀਪੀ ਸੁਖਦੇਵ ਵਸ਼ਿਸ਼ਠ ਮਾਰਫਤ ਨੋਟਿਸ ਭੇਜਿਆ ਗਿਆ ਸੀ ਜਿਥੇ ਉਕਤ ਨੋਟਿਸ ਦੇ ਮਾਰਫਤ ਵਿਧਾਇਕ ਰਮਨ ਅਰੋੜਾ ਵੱਲੋਂ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਗਿਆ ਸੀ। ਇਸ ਦੇ ਬਾਅਦ ਹਾਰ ਕੇ ਵਿਧਾਇਕ ਰਮਨ ਅਰੋੜਾ ਵੱਲੋਂ 3 ਲਖ ਦੀ ਸੈਟਲਮੈਂਟ ਕੀਤੀ ਗਈ ਸੀ ਤੇ ਬਾਅਦ ਵਿਚ ਬੇਕਰੀ ਮਾਲਕ ਵੱਲੋਂ ਵਿਧਾਇਕ ਦੇ ਕਹਿਣ ‘ਤੇ ਹੀ 3 ਲੱਖ ਰੁਪਏ ਮਹਿਲਾ ਇੰਸਪੈਕਟਰ ਨੂੰ ਦਿੱਤੇ ਗਏ ਸਨ।
BREAKING NEWS
ਮਹੇਸ਼ ਮਹੀਜਾ ਨੂੰ ਵਿਜੀਲੇੰਸ ਨੇ ਕੀਤਾ ਗ੍ਰਿਫਤਾਰ
ਜਲੰਧਰ ਤੋਂ ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ, ਜਲੰਧਰ ਵਿੱਚ ਇੱਕ ਤੋਂ ਬਾਅਦ ਇੱਕ ਕਈ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣੇ ਹੁਣੇ, ਵਿਜੀਲੈਂਸ ਨੇ ਜਲੰਧਰ ਦੇ ਇੱਕ ਮਸ਼ਹੂਰ ਚਾਰਟਰਡ ਅਕਾਊਂਟੈਂਟ (ਸੀਏ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ, ਜਲੰਧਰ ਦੀਆਂ ਵੱਡੀਆਂ ਕੰਪਨੀਆਂ ਅਤੇ ਫਰਮਾਂ ਵਿੱਚ ਹੜਕੰਪ ਮਚ ਗਿਆ ਹੈ।
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜਲੰਧਰ ਸਥਿਤ ਚਾਰਟਰਡ ਅਕਾਊਂਟੈਂਟ (ਸੀਏ) ਗੁਰਸੇਵਕ ਸਿੰਘ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਭ੍ਰਿਸ਼ਟਾਚਾਰ ਵਿਰੋਧੀ ਜ਼ੀਰੋ ਟਾਲਰੈਂਸ ਨੀਤੀ ਤਹਿਤ ਕਥਿਤ ਤੌਰ ‘ਤੇ ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਜਲੰਧਰ ਵਿਧਾਇਕ ਰਮਨ ਅਰੋਡ਼ਾ ਨੂੰ ਲੈ ਕੇ ਹੋਈ ਗ੍ਰਿਫਤਾਰੀ
ਰਮਨਅਰੋੜਾ ਭ੍ਰਿਸ਼ਟਾਚਾਰ ਨੂੰ ਲੈ ਕੇ ਕਰੀਬ ਇੱਕ ਹਫਤੇ ਤੋਂ ਵਿਜੀਲੇੰਸ ਨੇ ਗ੍ਰਿਫਤਾਰ ਕੀਤੇ ਸੀ..?
ਜਿਸ ਪਿੱਛੋਂ ਅਰੋੜਾ ਦਾ ਪੰਜ ਦਿਨ ਦਾ ਰਿਮਾਂਡ ਮਿਲਿਆ ਸੀ.. ਜਿਸ ਵਿੱਚ ਅਰੋੜਾ ਨੇ ਬਹੁਤ ਭੇਂਤ ਦੱਸੇ ਸਨ। ਦੁਬਾਰਾ ਚਾਰ ਦਿਨ ਦਾ ਰਿਮਾਂਡ ਰਮਨ ਅਰੋੜਾ ਦਾ ਮਿਲਿਆ ਹੈ ਜਿਸ ਬਾਅਦ ਇਹ ਪਹਿਲੀ ਅਰੈਸਟ ਮੱਖੀਜਾ ਦੀ ਪਾਈ ਹੈ।
“ਅਭ ਤੇਰਾ ਕਿਆ ਹੋਗਾ ਮਦਾਨ”……?
ਸੂਤਰਾਂ ਅਨੁਸਾਰ ਅਗਲਾ ਨੰਬਰ ਵਿਧਾਇਕ ਦੇ ਕੁੜਮ ਤੇ ਬੇਟੇ ਦਾ ਲੱਗ ਸੱਕਦਾ ਹੈ।
