
ਪਟਿਆਲਾ ਸ਼ਹਿਰ ਵਿੱਚ ਰਾਘੋ ਮਾਜਰਾ ’ਚ ਮਕਾਨ ਦੀ ਛੱਤ ਡਿੱਗਣ ਕਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਇਹ ਪਰਵਾਸੀ ਮਜ਼ਦੂਰ ਯੂਪੀ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ 35 ਸਾਲਾ ਮੁੰਨਾ ਲਾਲ ਤੇ 45 ਸਾਲਾ ਰਮਾ ਸ਼ੰਕਰ ਵਜੋਂ ਹੋਈ।
ਇਨ੍ਹਾਂ ਦੇ ਹੀ ਇਕ ਹੋਰ ਭਰਾ ਚਿਰੰਜੀ ਲਾਲ ਸਮੇਤ ਗੰਗਾ ਰਾਮ ਤੇ ਸੰਤੋਸ਼ ਵੀ ਜ਼ਖ਼ਮੀ ਹੋ ਗਏ। ਇਹ ਪੰਜੇ ਇਥੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਇਸ ਦੀ ਰਾਤ ਨੂੰ ਛੱਤ ਡਿੱਗ ਗਈ। ਛੱਤ ਗ਼ਾਡਰ ਬਾਲੇ ਵਾਲੀ ਸੀ। ਘਟਨਾ ਦਾ ਪਤਾ ਲੱਗਣ ’ਤੇ ਹੋਰਨਾਂ ਸਮੇਤ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਗਿੱਲ ਤੇ ਥਾਣਾ ਸਬਜ਼ੀ ਮੰਡੀ ਦੇ ਐਸਐਚਓ ਮਨਜੀਤ ਸਿੰਘ ਵੀ ਘਟਨਾ ਸਥਾਨ ‘ਤੇ ਪੁੱਜੇ।