ਪੰਜਾਬ ਵਿੱਚ ਮੁੱਖ ਮੰਤਰੀ ਦੀ ਅਗਵਾਈ ਵਾਲੀ (AAP) ਦੀ ਸਰਕਾਰ ਵਿੱਚ ਢਾਈ ਸਾਲਾਂ ਵਿੱਚ ਤੀਜੀ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਹੈ। ਜਿਸ ਲਈ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਵਿਧਾਇਕਾਂ ਨੂੰ ਮੰਤਰੀ ਵਜੋਂ ਸੰਵਿਧਾਨ ਅਨੁਸਾਰ ਪੰਜਾਬ ਦੇ ਰਾਜਪਾਲ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੰਤਰੀ ਵਜੋਂ ਸਹੁੰ ਚੁਕਵਾਈ। ਪੰਜਾਬ ਸਰਕਾਰ ਵਿੱਚ ਸਹੁੰ ਚੁਕਾਉਣ ਤੋਂ ਬਾਅਦ ਮੰਤਰੀਆਂ ਦੀ ਗਿਣਤੀ 15 ਹੋ ਗਈ ਹੈ।
ਕਿਹੜੇ ਵਿਧਾਇਕਾਂ ਨੂੰ ਬਣਾਇਆ ਗਿਆ ਮੰਤਰੀ ?
ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੰਡੀਆਂ ਨੇ ਮੰਤਰੀ ਵਜੋਂ ਲਿਆ ਹਲਫ਼
ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਮੰਤਰੀ ਵਜੋਂ ਹਲਫ਼ ਲਿਆ
ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਮੰਤਰੀ ਵਜੋਂ ਹਲਫ ਲਿਆ
ਸ਼ਾਮ ਚੁਰਾਸੀ ਤੋਂ ਵਿਧਾਇਕ ਡਾ. ਰਵਜੋਤ ਸਿੰਘ ਨੇ ਮੰਤਰੀ ਵਜੋਂ ਹਲਫ਼ ਲਿਆ
ਜਲੰਧਰ ਪੱਛਮੀ ਤੋਂ ਜ਼ਿਮਨੀ ਚੋਣ ਜਿੱਤਕੇ ਵਿਧਾਇਕ ਬਣੇ ਮੋਹਿੰਦਰ ਭਗਤ ਨੇ ਮੰਤਰੀ ਵਜੋਂ ਹਲਫ਼ ਲਿਆ
ਕਿਹੜੇ ਮੰਤਰੀਆਂ ਦੀ ਹੋਈ ਛੁੱਟੀ ?
ਬਲਕਾਰ ਸਿੰਘ
ਅਨਮੋਲ ਗਗਨ ਮਾਨ
ਚੇਤਨ ਸਿੰਘ ਜੌੜਾਮਾਜਰਾ
ਬ੍ਰਹਮ ਸ਼ੰਕਰ ਜਿੰਪਾ
ਸੀਐਮ ਮਾਨ ਦਾ ਇੱਕ ਹੋਰ ਵੱਡਾ ਫੈਸਲਾ: ਆਪਣੇ ਖ਼ਾਸਮਖ਼ਾਸ OSD ਦੀ ਕੀਤੀ ਛੁੱਟੀ
ਕੌਣ ਸਨ ਸੀਐਮ ਮਾਨ ਦੇ ਓਐਸਡੀ
ਦੱਸ ਦੇਈਏ ਕਿ ਓਐਸਡੀ ਓਮਕਾਰ ਸਿੰਘ ਨੂੰ ਵੀ ਹਟਾ ਦਿੱਤਾ ਹੈ। ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਇਹ ਇੱਕ ਬਹੁਤ ਮਹੱਤਵਪੂਰਨ ਅਹੁਦਾ ਮੰਨਿਆ ਜਾਂਦਾ ਹੈ ਕਿਉਂਕਿ ਉਹ ਮੁੱਖ ਮੰਤਰੀ ਦਫ਼ਤਰ ਦਾ ਸਾਰਾ ਕੰਮ ਸੰਭਾਲਦਾ ਹੈ। ਉਹ ਮੁੱਖ ਮੁੱਦਿਆਂ ‘ਤੇ ਮੁੱਖ ਮੰਤਰੀ ਨੂੰ ਸਲਾਹ ਵੀ ਦਿੰਦਾ ਹੈ। ਓਮਕਾਰ ਸਿੰਘ ਨੂੰ ਇਹ ਜ਼ਿੰਮੇਵਾਰੀ 31 ਅਗਸਤ 2022 ਨੂੰ ਸੌਂਪੀ ਗਈ ਸੀ।
ਕਿੱਥੋਂ ਦੇ ਵਸਨੀਕ ਨੇ ਓਮਕਾਰ ਸਿੰਘ
ਕਾਬਲੇਜ਼ਿਕਰ ਹੈ ਕਿ ਓਮਕਾਰ ਸਿੰਘ ਮੂਲ ਰੂਪ ਤੋਂ ਸੰਗਰੂਰ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਉਹ ਸੀਐਮ ਭਗਵੰਤ ਮਾਨ ਸਿੰਘ ਦੇ ਖਾਸ ਮੰਨੇ ਜਾਂਦੇ ਹਨ। ਓਮਕਾਰ ਸਿੰਘ ਪਹਿਲਾਂ ਵੀ ਕਈ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਹਾਲਾਂਕਿ ਇਸ ਮਾਮਲੇ ‘ਚ ਅਜੇ ਤੱਕ ਕੋਈ ਕੁਝ ਨਹੀਂ ਕਹਿ ਰਿਹਾ ਹੈ।