ਇਕ ਭਿਖਾਰੀ ਨੇ ਮੁੱਖ ਮੰਤਰੀ ਰਾਹਤ ਫੰਡ ‘ਚ 50 ਲੱਖ ਰੁਪਏ ਦਾਨ ਕੀਤੇ ਹਨ। ਮਾਮਲਾ ਹੈਰਾਨ ਕਰਨ ਵਾਲਾ ਹੈ ਪਰ ਸੱਚ ਹੈ। ਤਾਮਿਲਨਾਡੂ ਦੇ ਤੁਤੂਕੁੜੀ ਜ਼ਿਲ੍ਹੇ ਦੇ ਵਸਨੀਕ ਪੂਲਪਾਂਡਿਅਨ ਨੇ ਮਈ 2020 ਵਿਚ ਵੀ ਸੀਐਮ ਰਾਹਤ ਫੰਡ ਵਿਚ 10,000 ਰੁਪਏ ਦਾਨ ਕੀਤੇ ਸਨ। ਪੂਲਪਾਂਡੀਅਨ ਨੇ ਸੀਐਨਐਨ ਦਾ ਕਹਿਣਾ ਹੈ ਕਿ ਉਹ ਇਕੱਲਾ ਹੈ ਅਤੇ ਉਸ ਨੂੰ ਜ਼ਿਆਦਾ ਪੈਸੇ ਦੀ ਲੋੜ ਨਹੀਂ ਹੈ ਜੋ ਉਸ ਨੂੰ ਭੀਖ ਵਜੋਂ ਮਿਲਦਾ ਹੈ।
ਪੂਲਪਾਂਡੀਅਨ ਦਾ ਕਹਿਣਾ ਹੈ ਕਿ ਮੇਰਾ ਕੋਈ ਪਰਿਵਾਰ ਨਹੀਂ ਹੈ, ਮੈਂ ਸੂਬੇ ਦੇ ਹਰ ਜ਼ਿਲ੍ਹੇ ਵਿਚ ਜਾ ਕੇ ਭੀਖ ਮੰਗ ਕੇ ਪੈਸੇ ਇਕੱਠੇ ਕਰਦਾ ਹਾਂ। ਫਿਰ ਉੱਥੋਂ ਜਾਣ ਤੋਂ ਪਹਿਲਾਂ ਮੈਂ ਜ਼ਿਲ੍ਹਾ ਕੁਲੈਕਟਰ ਦਫ਼ਤਰ ਜਾਂਦਾ ਹਾਂ ਅਤੇ ਗਰੀਬਾਂ ਦੀ ਮਦਦ ਲਈ ਪੈਸੇ ਦਾਨ ਕਰਦਾ ਹਾਂ। ਬਜ਼ੁਰਗ ਵਿਅਕਤੀ ਦਾ ਕਹਿਣਾ ਹੈ ਕਿ ਮੈਂ 5 ਸਾਲਾਂ ਦੌਰਾਨ ਕਰੀਬ 50 ਲੱਖ ਰੁਪਏ ਦਾਨ ਕੀਤੇ ਹਨ। ਪੂਲਪਾਂਡੀਅਨ ਨੇ ਦੱਸਿਆ ਕਿ ਉਹ ਮੁੰਬਈ ‘ਚ ਨੌਕਰੀ ਕਰਦਾ ਸੀ। ਉਸਦੇ 2 ਬੱਚੇ ਤੇ ਪਤਨੀ ਸਨ ਪਰ ਉਸਦੀ ਪਤਨੀ ਦੀ ਸਾਧਨਾਂ ਦੀ ਘਾਟ ਕਰਕੇ ਮੌਤ ਹੋ ਗਈ ਸੀ। ਉਸਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਤੇ ਉਨ੍ਹਾਂ ਦਾ ਵਿਆਹ ਕੀਤਾ। ਹਾਲਾਂਕਿ ਇਸ ਤੋਂ ਬਾਅਦ ਦੋਵੇਂ ਬੱਚਿਆਂ ਨੇ ਪੂਲਪਾਂਡੀਅਨ ਦਾ ਸਾਥ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਮਜਬੂਰੀ ‘ਚ ਭੀਖ ਮੰਗਣੀ ਪਈ।