ਦੋਹਾਂ ਨੇ ਘਰਦਿਆਂ ਦੇ ਖਿਲਾਫ਼ ਜਾ ਕੇ ਕੋਰਟ ਮੈਰਿਜ ਕੀਤੀ ਸੀ। ਵਿਆਹ ਤੋਂ ਬਾਅਦ ਦੋਵੇਂ ਵੱਖਰੇ ਰਹਿ ਰਹੇ ਸਨ। ਕੱਲ੍ਹ ਮੁੰਡਾ, ਕੁੜੀ ਨੂੰ ਮਿਲਣ ਉਸ ਦੇ ਘਰ ਪਹੁੰਚਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਭੁੱਚੋ ਮੰਡੀ ਨੇੜਲੇ ਪਿੰਡ ਦਸ਼ਮੇਸ਼ ਨਗਰ (ਤੁੰਗਵਾਲੀ) ਵਿੱਚ ਬੀਤੀ ਰਾਤ ਲੜਕੀ ਦੇ ਪਰਿਵਾਰ ਨੇ ਪ੍ਰੇਮ ਵਿਆਹ ਕਰਵਾਉਣ ਦੇ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਲੜਕੇ ਅਤੇ ਆਪਣੀ ਲੜਕੀ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਪਿੰਡ ਵਾਸੀਆਂ ਅਨੁਸਾਰ ਲੜਕੀ ਮੁਹੱਲਾ ਕਲੀਨਿਕ ਬਠਿੰਡਾ ਵਿੱਚ ਸਿਹਤ ਮੁਲਾਜ਼ਮ ਸੀ। ਭੁੱਚੋ ਪੁਲਿਸ ਚੌਕੀ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਚੌਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਵਾਸੀ ਤੁੰਗਵਾਲੀ ਦੇ ਬਿਆਨਾਂ ‘ਤੇ ਕੇਸ ਦਰਜ ਕੀਤਾ ਗਿਆ ਹੈ। ਸੰਦੀਪ ਸਿੰਘ ਨੇ ਲਿਖਵਾਏ ਬਿਆਨ ਵਿੱਚ ਕਿਹਾ ਕਿ 4 ਸਾਲ ਪਹਿਲਾਂ ਉਨ੍ਹਾਂ ਦੇ ਵੱਡੇ ਭਰਾ ਹੌਲਦਾਰ ਜਗਮੀਤ ਸਿੰਘ ਨੇ ਬੇਅੰਤ ਕੌਰ ਉਰਫ ਮੰਨੀ ਵਾਸੀ ਦਸਮੇਸ਼ ਨਗਰ (ਤੁੰਗਵਾਲੀ) ਨਾਲ ਅਦਾਲਤੀ ਵਿਆਹ ਕਰਵਾਇਆ ਸੀ।
ਉਸ ਦਿਨ ਤੋਂ ਹੀ ਬੇਅੰਤ ਕੌਰ ਆਪਣੇ ਪਿਤਾ ਦੇ ਘਰ ਆਪਣੇ ਪਿੰਡ ਰਹਿ ਰਹੀ ਸੀ।