
ਲੁਧਿਆਣਾ ਦੇ ਵਿੱਚ ਗਣੇਸ਼ ਚਤੁਰਥੀ ਮੌਕੇ ਇੱਕ ਧਾਰਮਿਕ ਸਮਾਗਮ ਅੰਦਰ ਸ਼ਰਾਬ ਵਾਲੇ ਗਾਣੇ ਗਾਉਣ ਨੂੰ ਲੈ ਕੇ ਗਾਇਕ ਜੀ ਖਾਨ ਤੇ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਮੁਆਫੀ ਮੰਗਣ ਲਈ ਜੀ ਖਾਨ (Singer Ji Khan apologize) ਲੁਧਿਆਣਾ ਦੇ ਪ੍ਰਾਚੀਨ ਸੰਗਲਾ ਸ਼ਿਵਾਲਾ ਮੰਦਰ ਪਹੁੰਚੇ ਜਿੱਥੇ ਉਹਨਾਂ ਨੇ ਮਹੰਤ ਤੋਂ ਮਾਫੀ ਮੰਗੀ ਅਤੇ ਕਿਹਾ ਕਿ ਉਨਾਂ ਤੋਂ ਅਨਜਾਣੇ ਵਿੱਚ ਇਹ ਗਲਤੀ ਹੋਈ ਹੈ।
ਜੀ ਖਾਨ ਨੇ ਮਾਫੀ ਮੰਗ ਲਈ, ਪਰ ਇਸ ਦੌਰਾਨ ਕੁਝ ਹਿੰਦੂ ਜਥੇਬੰਦੀਆਂ ਜੋ ਵੱਡੀ ਤਦਾਦ ਅੰਦਰ ਮੰਦਰ ਦੇ ਵਿੱਚ ਇਕੱਠੀਆਂ (Controversy over singer G Khan) ਹੋਈਆਂ ਸਨ, ਆਪਸ ਵਿੱਚ ਵੀ ਬਹਿਸਬਾਜ਼ੀ ਤੋਂ ਬਾਅਦ ਭਿੜ ਗਈਆਂ ਦੋਵਾਂ ਧਿਰਾਂ ਵਿਚਾਲੇ ਜੰਮਕੇ ਹੱਥੋ ਪਾਈ (clash between 2 Hindu organizations) ਹੋਈ ਹੈ ਅਤੇ ਦੋਵਾਂ ਧਿਰਾਂ ਦੇ ਵਿਚਕਾਰ ਇੱਟਾਂ ਰੋੜੇ ਚੱਲੇ।