ReligiousJalandhar

“ਮੁੱਕੀ ਬਾਦਲ ਦੀ ਹੱਦ, ਭਰਤੀ ਹੋ ਗਈ ਰੱਦ “

"ਮੁੱਕੀ ਬਾਦਲ ਦੀ ਹੱਦ, ਭਰਤੀ ਹੋ ਗਈ ਰੱਦ "

“ਮੁੱਕੀ ਬਾਦਲ ਦੀ ਹੱਦ, ਭਰਤੀ ਹੋ ਗਈ ਰੱਦ ” 5 ਮੈਂਬਰੀ ਕਰੇ ਭਰਤੀ ਸ਼ੁਰੂ :ਗਿਆਨੀ ਰਘਬੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤੱਖਤ

ਅਮਨਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ( 2 ਮਾਰਚ 2025 )

ਸਿੰਘ ਸਾਹਿਬ  ਗਿਆਨੀ ਰਘਬੀਰ ਸਿੰਘ ਜੀ ਕੱਲ ਦੇ ਭਰਤੀ ਨੂੰ ਲੈ ਦਿੱਤੇ ਵੱਡੇ ਬਿਆਨ ਤੋਂ ਬਾਅਦ ਬਾਦਲ ਖੇਮਾਂ ਚਿੰਤਾ ਵਿੱਚ ਪੈ ਗਿਆ

ਲਗਾਤਾਰ ਨਿਤ ਪੋਡਕਾਸਟ ਕਰਨ ਵਾਲੇ ਬਾਦਲ ਪੱਖੀ ਲੀਡਰਾਂ ਨੂੰ ਲਬਣ ਲਈ ਚਿਰਾਗ਼ ਦੀ ਲੋੜ ਪੈ ਗਈ ਹੈ. ਉਥੇ ਨਾਲ ਹੀ 5 ਮੈਂਬਰੀ ਕਮੇਟੀ ਤੇ ਬੀਬੀ ਜਗੀਰ ਕੌਰ ਨੇ ਫੈਸਲੇ ਆਂਦੇ ਹੀ ਆਪਣੀਆਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ। ਪਰ ਹੁਣ 31 ਜਾਂ 32 ਲੱਖ ਦਾ ਆਂਕੜਾ ਜੋ ਦਲਜੀਤ ਸਿੰਘ ਚੀਮਾ ਵਲੋਂ ਦੱਸਿਆ ਗਿਆ ਸੀ ਕਿ ਕਾਪੀਆਂ ਬੋਰੀਆਂ ਭਰ ਭਰ ਆਈਆਂ ਹੁਣ ਲੱਗਦਾ ਉਹਨਾਂ ਬੋਰੀਆਂ ਨੂੰ ਰੱਦੀ ਵਿੱਚ ਵੇਚ ਕੇ ਬਾਦਲ ਖੇਮਾਂ ਹੋਰ ਪੈਸਾ ਕੱਠਾ ਕਰੇਗਾ ਜਾਂ ਇੱਕ ਗਲਤੀ ਫਿਰ ਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਵਿਰੁੱਧ ਜਾਂਦੇ ਪ੍ਰਧਾਨ ਬਣਾਏਗਾ? ਪਰ ਸਿਆਸਤ ਨਾਲ ਜੁੜੇ ਬੁਧੀਜੀਵੀਆ ਦਾ ਕਹਿਣਾ ਹੈ ਕਿ ਬਾਦਲ ਦਾ ਅੰਤ ਉਦੋਂ ਹੀ ਆ ਗਿਆ ਸੀ ਜਦੋਂ ਦਸ਼ਮੇਸ਼ ਪਿਤਾ ਜੀ ਦੀ ਨਕਲ ਇੱਕ ਬਲਾਤਕਾਰ ਕਰਨ ਵਾਲੇ ਕੋਲੋਂ ਢੋਂਗ ਰਚਾਇਆ ਸੀ। ਪਰ ਕਿਸਮਤ ਸਾਥ ਦੇਂਦੀ ਗਈ ਜੋ ਵੱਡੇ ਬਾਦਲ ਦੇ ਹੁੰਦਿਆ ਏ ਬੱਚਦੇ ਆਏ। ਪਰ ਹੁਣ ਫਸੀਲ ਤੋਂ ਜਾਰੀ ਹੁਕਮਨਾਮੇ ਨੂੰ ਪਿੱਠ ਦਿੱਖਾ ਏ ਹੰਕਾਰ ਟੁੱਟ ਗਿਆ। ਹੁਣ  ਉਹਨਾਂ ਨੂੰ ਚਿੰਤਾ ਹੋ ਗਈ ਜੋ ਤੱਖਤ ਸਾਹਿਬ ਤੇ ਟਿੱਪਣੀਆਂ ਕਰਨ ਲੱਗੇ ਸਨ। ਏ ਭੁੱਲ ਗਏ ਸੀ ਜਿਸ ਗੁਰੂ ਦਾ ਤੱਖਤ ਹੈ  ਉਸਦਾ ਇਤਿਹਾਸ ਹੀ ਹੈ ਪਾਪੀ ਨੂੰ ਦੰਡ ਦੇਣ ਦਾ। ਹੁਣ ਤਾਂ ਜਥੇਦਾਰ ਵੀ ਖੁੱਲ ਕੇ ਬੋਲੇ ਹਨ ਕਿ ਫਸੀਲ ਦਾ ਹੁਕਮ ਮਣਾਉਣ ਲਈ ਕਿਸੇ ਹੱਦ ਤੱਕ ਜਾਣਾ ਪਏ ਜਾਵਾਂਗੇ। ਗਿਆਨੀ ਹਰਪ੍ਰੀਤ ਸਿੰਘ ਨੇ ਪਿੱਛਲੇ ਦਿਨੀਂ ਸ਼ਹੀਦ ਹੋਣ ਤੱਕ ਦੀਆ ਮੀਡੀਆ ਸਾਹਮਣੇ ਗੱਲਾਂ ਕੀਤੀਆਂ ਸਨ। ਹੁਣ ਦੇਖੋ 5 ਮੈਂਬਰੀ ਕਮੇਟੀ ਕਿੱਥੇ ਸਟੈਂਡ ਰੱਖਦੀ ਹੈ। ਭਾਵੇਂ ਵਡਾਲਾ, ਇਯਾਲੀ, ਝੁੰਦਾ ਤੇ ਬਾਕੀ ਆਗੂ ਕਹਿ ਚੁੱਕੇ ਨੇ ਕਿ ਸ਼੍ਰੀ ਅਕਾਲ ਤੱਖਤ ਸਾਹਿਬ ਦੀ ਫਸੀਲ ਦੀ ਮਰਿਯਾਦਾ ਨੂੰ ਇਨ ਬਿਨ ਲਾਗੂ ਕਰਨਾ ਹੀ ਸਾਡਾ ਮਕਸਦ ਹੈ। ਤਾਂ ਜੋ ਕੋਈ ਫਸੀਲ ਤੋਂ ਜਿਵੇਂ ਪਹਿਲਾਂ ਡਰਦਾ ਸੀ ਉਹ ਡਰ ਤੱਖਤ ਸਾਹਿਬ ਦੇ ਫਿਰ ਬਹਾਲ ਹੋਵੇ। ਤੇ ਇਸ ਬਿਆਨ ਤੋਂ ਬਾਅਦ ਉਹਨਾਂ ਦੇ ਕਹੇ ਨੂੰ ਬੂਰ ਪੈਣਾ ਸ਼ੁਰੂ ਹੋ  ਗਿਆ ਹੈ।

Back to top button