
ਮੇਘਾਲਿਆ ਵਿੱਚ ਸਰਦੀਆਂ ਦੀ ਰਾਜਧਾਨੀ ਦੀ ਮੰਗ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ। ਅਜਿਹੇ ‘ਚ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਅੰਦੋਲਨਕਾਰੀ ਸੰਗਠਨਾਂ ਨੂੰ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਬੁਲਾਇਆ ਸੀ।
ਮੁੱਖ ਮੰਤਰੀ ਕੋਨਰਾਡ ਸੀਐਮਓ ਦਫ਼ਤਰ ਤੁਰਾ ਵਿੱਚ 3 ਘੰਟੇ ਤੋਂ ਵੱਧ ਸਮੇਂ ਤੱਕ ਅੰਦੋਲਨਕਾਰੀ ਜਥੇਬੰਦੀਆਂ ਨਾਲ ਸ਼ਾਂਤਮਈ ਗੱਲਬਾਤ ਕਰਦੇ ਰਹੇ। ਇਸ ਦੌਰਾਨ ਅਚਾਨਕ ਹਜ਼ਾਰਾਂ ਦੀ ਭੀੜ ਸੀਐਮਓ ਤੁਰਾ ਨੇੜੇ ਆ ਗਈ ਅਤੇ ਪਥਰਾਅ ਸ਼ੁਰੂ ਕਰ ਦਿੱਤਾ।
ਜਵਾਬੀ ਕਾਰਵਾਈ ਵਿੱਚ ਪੁਲਿਸ ਨੂੰ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਘਟਨਾ ਅਤੇ ਹੰਗਾਮੇ ਵਿੱਚ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਸੀਐਮਓ ਤੁਰਾ ਦੀਆਂ ਖਿੜਕੀਆਂ ’ਤੇ ਵੀ ਪਥਰਾਅ ਕੀਤਾ ਗਿਆ।