
ਪੰਜਾਬ ਵਿਚ ਇਕ ਅਜੀਬੋ ਗਰੀਬ ਕਿੱਸਾ ਸਾਹਮਣੇ ਆ ਰਿਹਾ ਹੈ। ਪੰਜਾਬ ਦੇ ਕਿੰਨਰ ਮਹੰਤ ਸਿਮਰਨ ਨੇ ਸੰਗਰੂਰ ਦੇ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਲਵਿੰਦਰ ਕੁਮਾਰ ਉਰਫ਼ ਮਿੱਠੂ ਲੱਡਾ ‘ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ।
ਕਿੰਨਰ ਮਹੰਤ ਨੇ ਦੱਸਿਆ ਕਿ ਬਲਵਿੰਦਰ ਨੇ ਉਸ ਨਾਲ ਵਿਆਹ ਕਰਵਾ ਕੇ 50 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਪੁਲਿਸ ਨੇ ਸਿਮਰਨ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਬਲਵਿੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਦੇ ਸਿਮਰਨ ਮਹੰਤ ਨੇ ਦੋਸ਼ ਲਾਇਆ ਹੈ ਕਿ ਸੰਗਰੂਰ ਦੇ ਬਲਵਿੰਦਰ ਕੁਮਾਰ ਉਰਫ਼ ਮਿੱਠੂ ਲੱਡਾ ਨੇ ਉਸ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਸਨੇ 50 ਲੱਖ ਰੁਪਏ ਦੀ ਠੱਗੀ ਮਾਰੀ ।
ਪੀੜਤ ਸਿਮਰਨ ਮਹੰਤ ਨੇ ਸੰਗਰੂਰ ‘ਚ ਮੀਡੀਆ ਨੂੰ ਦੱਸਿਆ, ”ਦੋਸ਼ੀ ਬਲਵਿੰਦਰ ਨੇ ਉਸ ਨੂੰ ਮਹੰਤਾਂ ਦੇ ਇਕ ਪ੍ਰੋਗਰਾਮ ‘ਚ ਦੇਖਿਆ। ਇਸ ਤੋਂ ਬਾਅਦ ਬਲਵਿੰਦਰ ਕੁਮਾਰ ਨੇ ਵਿਆਹ ਕਰ ਲਿਆ ਸੀ। ਸਿਮਰਨ ਨੇ ਕਿਹਾ, “ਵਿਆਹ ਤੋਂ ਪਹਿਲਾਂ ਬਲਵਿੰਦਰ ਕੁਮਾਰ ਨੂੰ ਪਤਾ ਸੀ, ਕਿ ਉਹ ਇੱਕ ਕਿੰਨਰ ਨਾਲ ਵਿਆਹ ਕਰ ਰਿਹਾ ਹੈ। ਬਲਵਿੰਦਰ ਕੁਮਾਰ ਉਸ ਦੇ ਨਾਲ ਕਈ ਹਿੱਲ ਸਟੇਸ਼ਨਾਂ ‘ਤੇ ਇਕੱਠੇ ਸੈਰ ਕਰਨ ਲਈ ਵੀ ਗਿਆ ਅਤੇ ਉਸ ਨਾਲ ਪਿਆਰ ਕਰਦਾ ਰਿਹਾ।
ਪੀੜਤ ਸਿਮਰਨ ਨੇ ਦੱਸਿਆ ਕਿ ਦੋਂਵਾਂ ਨੇ ਚੰਡੀਗੜ੍ਹ ਵਿੱਚ ਪਤੀ-ਪਤਨੀ ਵਜੋਂ ਲੰਮਾ ਸਮਾਂ ਬਿਤਾਇਆ। ਇਸ ਦੌਰਾਨ ਬਲਵਿੰਦਰ ਨੇ 50 ਲੱਖ ਰੁਪਏ ਦੀ ਠੱਗੀ ਮਾਰੀ। ਮੀਡੀਆ ਨਾਲ ਗੱਲਬਾਤ ਦੌਰਾਨ ਸਿਮਰਨ ਨੇ ਮੁਲਜ਼ਮ ਨਾਲ ਕਈ ਤਸਵੀਰਾਂ ਵੀ ਦਿਖਾਈਆਂ। ਇਸ ਤੋਂ ਬਾਅਦ ਸਿਮਰਨ ਨੇ ਪੁਲਿਸ, ਬਿਊਰੋ ਆਫ਼ ਇਨਵੈਸਟੀਗੇਸ਼ਨ ਅਤੇ ਵੂਮੈਨ ਸੈੱਲ ਦੇ ਚੱਕਰ ਵੀ ਲਾਏ, ਹੁਣ ਬਲਵੰਤ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਬਲਵਿੰਦਰ ਕੁਮਾਰ ਉਰਫ਼ ਮਿੱਠੂ ਲੱਡਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕਰਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।