
ਜਲੰਧਰ ਦੇ ਪਿੰਡ ਰਾਏਪੁਰ-ਰਸੂਲਪੁਰ ਵਿੱਚ ਪਿਛਲੇ ਦਿਨੀਂ ਅਕਾਲੀ ਆਗੂ ਪ੍ਰਿਥੀਪਾਲ ਸਿੰਘ ਅਤੇ ਉਸ ਦੇ ਦੋਸਤ ਮਨਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਸ਼ਰਾਬ ਤਸਕਰ ਦਲਜੀਤ ਸਿੰਘ ਕਾਲਾ ਸਮੇਤ ਪਿਆਰਦੀਪ ਸਿੰਘ ਤੇ ਬਲਵਿੰਦਰ ਨੂੰ ਥਾਣਾ ਮਕਸੂਦਾਂ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਹ ਇੱਕ ਹਫ਼ਤੇ ਤੋਂ ਫਰਾਰ ਸੀ।
ਪੁਲੀਸ ਨੇ ਇਸ ਮਾਮਲੇ ਵਿੱਚ ਸ਼ਰਾਬ ਤਸਕਰ ਦਲਜੀਤ ਉਰਫ਼ ਕਾਲਾ ਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਤਸਕਰ ਦਲਜੀਤ ਕਾਲਾ ਜੋ ਕਿ ਕਾਂਗਰਸੀ ਆਗੂ ਵੀ ਹੈ, ਸ਼ਰਾਬ ਤਸਕਰੀ ਦਾ ਧੰਦਾ ਕਰਦਾ ਹੈ। ਦਲਜੀਤ ਕਾਲਾ ਦੀ ਦੋ ਨੰਬਰ ਦੀ ਸ਼ਰਾਬ ਇਲਾਕੇ ਵਿੱਚ ਵਿਕਦੀ ਹੈ। ਪ੍ਰਿਥੀਪਾਲ ਜੋ ਕਿ ਇੱਕ ਅਕਾਲੀ ਆਗੂ ਵੀ ਹੈ, ਨੂੰ ਕਾਲਾ ਦਾ ਇਹ ਕਾਲਾ ਕਾਰੋਬਾਰ ਪਸੰਦ ਨਹੀਂ ਆਇਆ। ਉਹ ਇਸ ਦੇ ਖਿਲਾਫ ਸੀ।