Jalandhar
ਜਲੰਧਰ: 55 ਹਜ਼ਾਰ ਰੁਪਏ ਦੇ ਲੈਣ-ਦੇਣ ਦੇ ਮਾਮਲੇ ‘ਚ ਥਾਣੇਦਾਰ ‘ਤੇ ASI ਲਾਈਨ ਹਾਜ਼ਰ

ਚਮਨ ਲਾਲ ਪਹਿਲਾ ਪੁਲਿਸ ਚੌਕੀ ਉੱਗੀ ਵਿਖੇ ਹੀ ਤਾਇਨਾਤ ਸਨ। ਇਸ ਮਾਮਲੇ ਸਬੰਧੀ 26/8/2023 ਨੂੰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ‘ਚ ਚੌਕੀ ਇੰਚਾਰਜ ਹੁਣ ਤੱਕ ਟਾਲ ਮਟੋਲ ਹੀ ਕਰਦਾ ਰਿਹਾ ਜਿਸ ਦੀ ਸ਼ਿਕਾਇਤ ਡੀਐੱਸਪੀ ਨਕੋਦਰ ਨੂੰ ਕੀਤੀ ਗਈ। ਇਸ ਮਾਮਲੇ ‘ਚ ਡੀਐੱਸਪੀ ਸੁਖਪਾਲ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਕਰਦਿਆਂ ਸ਼ਿਕਾਇਤਕਰਤਾ ਨੂੰ 55 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕਰ ਦਿੱਤੀ ਹੈ। ਇਸ ਬਾਰੇ ਡੀਐੱਸਪੀ ਸੁਖਪਾਲ ਸਿੰਘ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਚੌਕੀ ਇੰਚਾਰਜ ਉੱਗੀ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਏਐੱਸਆਈ ਚਮਨ ਲਾਲ ਵਿਰੁੱਧ ਵਿਭਾਗੀ ਕਾਰਵਾਈ ਕਰਦਿਆਂ ਲਾਈਨ ਹਾਜ਼ਰ ਕਰ ਦਿੱਤਾ ਗਿਆ












