ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 583 ਨੌਜਵਾਨਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪ ਤੋਹਫਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਪੰਜਾਬ ਦੇ ਪੁਨਰ ਉਥਾਨ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਉਸ ਵਿੱਚ ਇਨ੍ਹਾਂ ਨੌਜਵਾਨਾਂ ਦਾ ਨਾਂ ਸੁਨਹਿਰੀ ਸ਼ਬਦਾਂ ‘ਚ ਦਰਜ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪਿੰਡਾਂ ਵਾਲੇ ਖ਼ੁਸ਼ ਨੇ, ਹਰ ਪਿੰਡ ਵਿਚ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲ ਰਹੀਆਂ ਹਨ, ਮਾਨ ਨੇ ਕਿਹਾ ਕਿ ਅੱਜ ਪਿੰਡਾਂ ਵਿਚ ਜਲੇਬੀਆਂ ਵੰਡੀਆਂ ਜਾਣਗੀਆਂ।
ਮਾਨ ਨੇ ਕਿਹਾ ਹਾਲੇ ਡੇਢ ਕ ਸਾਲ ਹੋਇਆ ਹੈ, ਤੁਸੀ ਵੇਖੋ ਪੰਜਾਬ ਦੇ ਹਾਲਾਤ ਕਿਵੇ ਸੁਧਰਦੇ ਹਨ। ਮਾਨ ਨੇ ਕਿਹਾ ਕਿ ਵਿਦੇਸ਼ਾਂ ਵਿਚ ਪੰਜਾਬੀ ਮਜਬੂਰੀ ਵਿਚ ਬੱਕਰੀਆਂ ਚਾਰਦੇ ਫਿਰਦੇ ਹਨ, ਉਹ ਵਤਨ ਪਰਤਨ ਲਈ ਤਰਦੇ ਹਨ ਪਰ ਹੁਣ ਇਵੇ ਨਹੀ ਹੋਵੇਗਾ। ਪੰਜਾਬ ਦਾ ਗੱਭਰੂ ਪਰਿਵਾਰ ਵਿਚ ਰਹਿ ਕੇ ਹੀ ਕੰਮ ਕਾਰ ਕਰਨਗੇ।
ਸੁਖਬੀਰ ਬਾਦਲ ਤੇ ਤੰਜ ਕੱਸਦਿਆ ਕਿਹਾ ਕਿ ਉਸ ਪਿਛੇ ਖੜੇ ਲੋਕਾਂ ਨੂੰ ਪਤਾ ਹੀ ਨਹੀ ਲੱਗਦਾ, ਉਹ ਤਾਂ ਸਿਰਫ਼ ਜੈਕਾਰੇ ਹੀ ਛੱਡਦੇ ਹਨ ਪਰ ਸੁਖਬੀਰ ਨੂੰ ਵੀ ਕੁਝ ਪਤਾ ਹੀ ਨਹੀ ਲੱਗਦਾ।
ਰਾਜ ਕੁਮਾਰ ਵੇਰਕਾ ਬਾਰੇ ਕਿਹਾ ਕਿ ਇਸ ਬਾਰੇ ਤਾਂ ਵੇਰਕਾ ਦਾ ਦੁੱਧ ਹੀ ਚੰਗਾ ਹੈ ਜਿਹੜਾ ਫੈਕਟਰੀ ਵਿਚੋ ਨਿਕਲ ਕੇ ਵਾਪਸ ਨਹੀ ਜਾਂਦਾ ਪਰ ਇਹ ਤਾਂ ਪਾਰਟੀਆਂ ਹੀ ਬਦਲਦਾ ਰਹਿੰਦਾ ਹੈ।