ਰਾਸ਼ਟਰਮੰਡਲ ਖੇਡਾਂ 2022: ਮੀਰਾ ਬਾਈਚਾਨੂ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਝੋਲੀ ਪਹਿਲਾ ਸੋਨ ਤਮਗਾ ਪਾਇਆ,PM ਮੋਦੀ ਨੇ ਵਧਾਈ ਦਿੱਤੀ
ਮੀਰਾ ਬਾਈਚਾਨੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਹਿਲਾ ਸੋਨ ਤਮਗਾ ਪਾਇਆ ਹੈ। ਉਨ੍ਹਾਂ ਨੇ 49 ਕਿਲੋ ਭਾਰ ਵਰਗ ਵਿੱਚ ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਹੈ। ਚਾਨੂ ਨੇ ਸਨੈਚ ਰਾਊਂਡ ਤੋਂ ਬਾਅਦ 12 ਕਿਲੋ ਭਾਰ ਵਧਾਇਆ। ਉਨ੍ਹਾਂ ਨੇ 201 ਕਿੱਲੋ ਦਾ ਗੇਮ ਰਿਕਾਰਡ ਵੀ ਬਣਾਇਆ ਹੈ।
ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 84 ਕਿਲੋ ਭਾਰ ਚੁੱਕਿਆ।
ਦੂਜੀ ਕੋਸ਼ਿਸ਼ ਵਿੱਚ ਉਸ ਨੇ 88 ਕਿਲੋ ਭਾਰ ਚੁੱਕ ਕੇ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕੀਤੀ।
ਉਹ ਸੋਨ ਤਗਮੇ ਦੀ ਸਥਿਤੀ ‘ਤੇ ਰਹੇ। ਇਹ ਇਸ ਸ਼੍ਰੇਣੀ ਵਿੱਚ ਸਨੈਚ ਖੇਡਾਂ ਦਾ ਰਿਕਾਰਡ ਵੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਨੂੰ ਇਹ ਤਮਗਾ ਦਿਵਾਉਣ ਵਾਲੇ ਗੁਰੂਰਾਜ ਪੁਜਾਰੀ ਨੂੰ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਲਿਖਿਆ, ”ਮੈਂ ਗੁਰੂਰਾਜ ਪੁਜਾਰੀ ਦੀ ਪ੍ਰਪਤੀ ਤੋਂ ਬੇਹੱਦ ਖੁਸ਼ ਹਾਂ। ਰਾਸ਼ਟਰਮੰਡਲ ਖੇਡਾਂ ਵਿੱਚ ਤਾਂਬੇ ਦਾ ਤਮਗਾ ਜਿੱਤਣ ਲਈ ਉਨ੍ਹਾਂ ਨੂੰ ਵਧਾਈਆਂ। ਉਨ੍ਹਾਂ ਨੇ ਮਹਾਨ ਪੱਕੇ ਇਰਾਦੇ ਦਾ ਮੁਜ਼ਾਹਰਾ ਕੀਤਾ ਹੈ। ਮੈਂ ਉਨ੍ਹਾਂ ਲਈ ਆਪਣੇ ਖੇਡ ਜੀਵਨ ਵਿੱਚ ਅਜਿਹੇ ਹੋਰ ਕਈ ਮੀਲ ਪੱਥਰਾਂ ਦੀ ਕਾਮਨਾ ਕਰਦਾ ਹਾਂ।”
ਸੰਕੇਤ ਸਰਗਰ: ਰਾਸ਼ਟਰਮੰਡਲ ਵਿੱਚ ਭਾਰਤ ਦੀ ਪਹਿਲੀ ਸਫ਼ਲਤਾ
ਇੰਗਲੈਂਡ ਦੇ ਬਰਮਿੰਘਮ ਵਿੱਚ ਜਾਰੀ 22ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਨਿੱਚਰਵਾਰ ਨੂੰ ਭਾਰਤ ਨੂੰ ਪਹਿਲਾ ਤਗ਼ਮਾ ਮਿਲਿਆ ਹੈ।
ਵੇਟਲਿਫਟਰ ਸੰਕੇਤ ਸਰਗਰ ਨੇ 55 ਕਿਲੋ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਨੂੰ ਪਹਿਲਾ ਤਮਗਾ ਦਿਵਾਉਣ ਵਾਲੇ ਸੰਕੇਤ ਸਰਗਰ ਨੂੰ ਵਧਾਈ ਦਿੱਤੀ ਹੈ।
55 ਕਿਲੋਗ੍ਰਾਮ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਸੰਕੇਤ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਸੰਕੇਤ ਸਰਗਰ ਦੀ ਅਸਾਧਾਰਨ ਕੋਸ਼ਿਸ਼। ਰਾਸ਼ਟਰਮੰਡਲ ਖੇਡਾਂ ਵਿੱਚ ਉਸ ਦਾ ਚਾਂਦੀ ਦਾ ਤਗਮਾ ਭਾਰਤ ਲਈ ਚੰਗੀ ਸ਼ੁਰੂਆਤ ਹੈ। ਉਸ ਨੂੰ ਵਧਾਈਆਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।”
ਸੰਕੇਤ ਸਰਗਰ ਨੇ ਕੁੱਲ 208 ਕਿਲੋ ਭਾਰ ਚੁੱਕ ਕੇ ਤਗਮਾ ਜਿੱਤਿਆ ਹੈ।
ਫਾਈਨਲ ਮੁਕਾਬਲਾ ਮਲੇਸ਼ੀਆ ਦੇ ਬੀਬ ਅਨੀਕ ਅਤੇ ਭਾਰਤ ਦੇ ਸੰਕੇਤ ਸਰਗਰ ਵਿਚਕਾਰ ਹੋਇਆ।
ਇਸ ਮੈਚ ਵਿੱਚ ਬੀਬੀ ਅਨੀਕ ਨੇ ਜਿੱਥੇ ਸੋਨ ਤਗ਼ਮਾ ਜਿੱਤਿਆ