Uncategorized
ਰਿਟਾਇਰਡ ਕਮਾਂਡੈਂਟ ਹਰਵਿੰਦਰ ਸਿੰਘ ਡੱਲੀ ਨੂੰ ਆਈ ਅਮਰੀਕਾ ਤੋਂ ਧਮਕੀ ਭਰੀ ਕਾਲ, ਮੰਗੀ 50 ਲੱਖ ਦੀ ਫਿਰੌਤੀ

ਕਪੂਰਥਲਾ ਸਦਰ ਥਾਣਾ ਖੇਤਰ ਵਿਚ ਰਿਟਾਇਰਡ ਕਮਾਂਡੈਂਟ ਅਮਰੀਕਾ ਤੋਂ ਧਮਕੀ ਭਰਿਆ ਕਾਲ ਕੀਤਾ ਗਿਆ। ਮੁਲਜ਼ਮ ਨੇ ਫੋਨ ‘ਤੇ ਪੀੜਤ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਫਿਰੌਤੀ ਨਾ ਦੇਣ ‘ਤੇ ਮੁਲਜ਼ਮ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਜਿਸ ਦੇ ਬਾਅਦ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮੁਲਜ਼ਮ ਖਿਲਾਫ ਧਾਰਾ 384, 506 ਤਹਿਤ ਐੱਫਆਈਆਰ ਦਰਜ ਕਰਾਈ ਹੈ। ਫਿਲਹਾਲ ਮੁਲਜ਼ਮ ਦੇ ਵਿਦੇਸ਼ ਵਿਚ ਰਹਿਣ ਕਾਰਨ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਿਟਾਇਰਡ ਕਮਾਂਡੈਂਟ ਹਰਵਿੰਦਰ ਸਿੰਘ ਵਾਸੀ ਪਿੰਡ ਡੱਲੀ ਨੇ ਦੱਸਿਆ ਕਿ ਉਹ 26 ਮਈ 2023 ਨੂੰ ਕਪੂਰਥਲਾ ਵਿਚ ਬਤੌਰ ਐੱਸਪੀ (ਡੀ) ਤਾਇਨਾਤ ਸੀ। ਉਸ ਸਮੇਂ ਉਨ੍ਹਾਂ ਨੂੰ +192940018454 ਨੰਬਰ ਤੋਂ ਕਾਲ ਆਈ ਜਿਸ ਵਿਚ ਕਾਲ ਕਰਨ ਵਾਲੇ ਵਿਅਕਤੀ ਨੇ ਪਹਿਲਾਂ ਧਮਕੀਆਂ ਦਿੱਤੀ। ਫਿਰ ਪਰਿਵਾਰਕ ਮੈਂਬਰਾਂ ਦੇ ਬਾਰੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਤੇ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ।