Punjab
ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜੇ ਤਹਿਸੀਲਦਾਰਾਂ ਦੇ ਪ੍ਰਧਾਨ ਦੇ ਹੱਕ ’ਚ ਹੁਣ ਤਹਿਸੀਲਦਾਰਾਂ ਵਲੋਂ ਸਰਕਾਰ ਨੂੰ ਚੇਤਾਵਨੀ
Tehsildars protest and declare holiday in favor of Tehsildar caught red-handed taking bribe
ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫ਼ੜੇ ਤਪਾ ਤਹਿਸੀਲ ਦੇ ਤਹਿਸੀਲਦਾਰ ਤੇ ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੇ ਹੱਕ ‘ਚ ਉਨ੍ਹਾਂ ਦੀ ਐਸੋਸੀਏਸ਼ਨ ਡੱਟ ਕੇ ਖੜ੍ਹ ਗਈ ਹੈ। ਐਸੋਸੀਏਸ਼ਨ ਦੀ ਹੰਗਾਮੀ ਆਨਲਾਈਨ ਮੀਟਿੰਗ ਲੰਘੀ ਕੱਲ੍ਹ ਕੀਤੀ ਗਈ। ਮੀਡੀਆ ਨੂੰ ਜਾਰੀ ਪੱਤਰ ਵਿੱਚ ਦੱਸਿਆ ਕਿ ਪੰਜਾਬ ਦੇ ਸਾਰੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਜ਼ਿਲ੍ਹਿਆਂ ਦੇ ਮਾਲ ਅਫਸਰ ਐਸੋਸੀਏਸ਼ਨ ਦੇ ਲਏ ਫੈਸਲੇ ਤਹਿਤ 28 ਨਵੰਬਰ 2024 ਨੂੰ ਸਮੂਹਿਕ ਛੁੱਟੀ ਲੈ ਕੇ ਸਵੇਰੇ 10 ਵਜੇ ਉਪ ਕਪਤਾਨ ਵਿਜੀਲੈਂਸ ਲਵਪ੍ਰੀਤ ਸਿੰਘ ਦੇ ਵਿਜੀਲੈਂਸ ਦਫਤਰ ਬਰਨਾਲਾ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਵਜ੍ਹਾ ਨਾਲ ਹੋਣ ਵਾਲੀ ਮੁਸ਼ਕਿਲਾਂ ਦੀ ਸਾਰੀ ਜਿੰਮੇਵਾਰੀ ਵਿਜੀਲੈਂਸ ਵਿਭਾਗ ਤੇ ਪੰਜਾਬ ਸਰਕਾਰ ਦੀ ਹੋਵੇਗੀ।