Indiacanada, usa ukWorld

ਕੈਨੇਡਾ ‘ਚ 70 ਹਜ਼ਾਰ ਪੱਕੇ ਪ੍ਰਵਾਸੀ ਵੀ “PR CARD” ਤੋਂ ਹੋਏ ਵਾਂਝੇ, ਉਡੀਕ ਖਤਮ !

ਕੈਨੇਡਾ ਵਿਚ ਕਈ ਸਾਲ ਬਤੀਤ ਕਰਨ ਮਗਰੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਪੱਕੇ ਤਾਂ ਹੋ ਰਹੇ ਹਨ ਪਰ 70 ਹਜ਼ਾਰ ਤੋਂ ਵੱਧ ਮੁਲਕ ਤੋਂ ਬਾਹਰ ਜਾਣ ਬਾਰੇ ਸੋਚ ਵੀ ਨਹੀਂ ਸਕਦੇ।   ਪਰਮਾਨੈਂਟ ਰੈਜ਼ੀਡੈਂਸ ਦੀ ਸਿਧਾਂਤਕ ਪ੍ਰਵਾਨਗੀ ਤੋਂ ਬਾਅਦ ਕਈ ਪ੍ਰਵਾਸੀਆਂ ਨੂੰ ਪੀ.ਆਰ. ਕਾਰਡ ਦੀ ਉਡੀਕ ਕਰਦਿਆਂ ਅੱਠ ਮਹੀਨੇ ਤੋਂ ਵੱਧ ਹੋ ਚੁੱਕੇ ਹਨ ਪਰ ਇਹ ਉਡੀਕ ਖਤਮ ਹੁੰਦੀ ਨਜ਼ਰ ਨਹੀਂ ਆਉਂਦੀ।

 

‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਅਹਿਮਦ ਓਮਰ ਨੂੰ ਅੱਠ ਸਾਲ ਬਾਅਦ ਕੈਨੇਡਾ ਵਿਚ ਪੱਕਾ ਹੋਣ ਦਾ ਮੌਕਾ ਮਿਲਿਆ ਅਤੇ ਉਸ ਵਾਸਤੇ ਸੁਪਨਾ ਸੱਚ ਹੋਣ ਵਾਂਗ ਸੀ ਪਰ ਦੂਜੇ ਪਾਸੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਉਸ ਦਾ ਪੀ.ਆਰ. ਕਾਰਡ ਨਹੀਂ ਭੇਜਿਆ ਗਿਆ। ਬਗੈਰ ਕਾਰਡ ਤੋਂ ਉਹ ਆਪਣੇ ਜੱਦੀ ਮੁਲਕ ਨਹੀਂ ਜਾ ਸਕਦਾ ਅਤੇ ਪੱਕਾ ਹੋਣ ਤੋਂ ਬਾਅਦ ਵੀ ਮਨ ਦੀਆਂ ਰੀਝਾਂ ਅਧਵਾਟੇ ਲਟਕਦੀਆਂ ਮਹਿਸੂਸ ਹੋ ਰਹੀਆਂ ਹਨ।

Back to top button