ਤ੍ਰਿਪੁਰਾ ਦੇ ਉਨਕੋਟੀ ਜ਼ਿਲ੍ਹੇ ਵਿਚ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਉਣ ਕਾਰਨ ਇੱਕ ਰੱਥ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹਨ। ਇਹ ਘਟਨਾ ਭਗਵਾਨ ਜਗਨਨਾਥ ਦੀ ‘ਉਲਟਾ ਰੱਥ ਯਾਤਰਾ’ ਤਿਉਹਾਰ ਦੌਰਾਨ ਸ਼ਾਮ ਕਰੀਬ 4.30 ਵਜੇ ਕੁਮਾਰਘਾਟ ਇਲਾਕੇ ‘ਚ ਵਾਪਰੀ।
ਮੇਲੇ ਦੌਰਾਨ ਵੱਡੀ ਗਿਣਤੀ ‘ਚ ਲੋਕ ਬੜੇ ਉਤਸ਼ਾਹ ਨਾਲ ‘ਰੱਥ’ ਖਿੱਚ ਰਹੇ ਸਨ। ਇਹ ਰੱਥ ਲੋਹੇ ਦਾ ਬਣਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਯਾਤਰਾ ਦੌਰਾਨ ‘ਰੱਥ’ ਅਚਾਨਕ 133kv ਦੀ ਓਵਰਹੈੱਡ ਕੇਬਲ ਦੇ ਸੰਪਰਕ ਵਿਚ ਆ ਗਿਆ ਅਤੇ ਅੱਗ ਲੱਗ ਗਈ। ਸਹਾਇਕ ਇੰਸਪੈਕਟਰ ਜਨਰਲ ਜੋਤਿਸ਼ਮਾਨ ਦਾਸ ਚੌਧਰੀ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 15 ਲੋਕ ਜ਼ਖਮੀ ਹੋ ਗਏ