PunjabEducation

ਲਾਅ ਕਾਲਜ ‘ਚ ਇਕ ਨੌਜਵਾਨ ਵਲੋਂ ਸਾਥੀ ਵਿਦਿਆਰਥਣ ਦਾ ਗੋਲੀ ਮਾਰ ਕੇ ਕਤਲ, ਮਗਰੋਂ ਖੁਦ ਨੂੰ ਮਾਰੀ ਗੋਲੀ

A young man shot and killed a fellow student at a prestigious law college.

A young man shot and killed a fellow student at a prestigious law college.

 ਇੱਕ ਨਾਮੀ ਲਾਅ ਕਾਲਜ ਵਿੱਚ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਕਾਲਜ ਕੈਂਪਸ ਦੇ ਅੰਦਰ ਹੀ ਇੱਕ ਨੌਜਵਾਨ ਵਿਦਿਆਰਥੀ ਨੇ ਆਪਣੀ ਸਾਥੀ ਵਿਦਿਆਰਥਣ ਦੇ ਸਿਰ ‘ਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇੰਨਾਂ ਹੀ ਨਹੀਂ ਮੌਕੇ ‘ਤੇ ਹੀ ਨੌਜਵਾਨ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਆਤਮਹੱਤਿਆ ਕਰ ਲਈ, ਜਿਸ ਦੀ ਮੌਤ ਹੋ ਚੁੱਕੀ ਹੈ।ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਤੋਂ ਬਾਅਦ ਕਾਲਜ ਪ੍ਰਸ਼ਾਸਨ ਫਿਲਹਾਲ ਫਰਾਰ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਕਈ ਸਵਾਲ ਖੜੇ ਹੋ ਰਹੇ ਹਨ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਮਾਮਲੇ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸੱਚ ਸਾਹਮਣੇ ਲਿਆਂਦਾ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਕਾਲਜ ਦੇ ਅੰਦਰ ਕਲਾਸਰੂਮ ਵਿੱਚ ਹੀ ਵਾਪਰੀ, ਜਿੱਥੇ ਨੌਜਵਾਨ ਨੇੇ ਅਚਾਨਕ ਹੀ ਲੜਕੀ ‘ਤੇ ਫਾਇਰਿੰਗ ਕਰ ਦਿੱਤੀ, ਇਹ ਗੋਲੀ ਕੁੜੀ ਦੇ ਦਿਮਾਗ ‘ਚ ਲੱਗੀ। ਜਿਨੇ ਸਮੇਂ ‘ਚ ਵਿਦਿਆਰਥਣ ਨੂੰ ਨਾਲ ਦੀ ਵਿਦਿਆਤਰਥਣ ਸੰਭਾਲ ਪਾਉਂਦੀ, ਕਿ ਅਚਾਨਕ ਹੀ ਇੱਕ ਹੋਰ ਗੋਲੀ ਚੱਲਣ ਦੀ ਆਵਾਜ਼ ਆਈ ਅਤੇ ਮੁੰਡਾ ਵੀ ਮੌਕੇ ‘ਤੇ ਹੀ ਢਹਿ ਢੇਰੀ ਹੋ ਗਿਆ। ਗੋਲੀ ਲੱਗਣ ਕਾਰਨ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਾਲਜ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਇਸ ਹਮਲੇ ਤੋਂ ਬਾਅਦ ਭਗਦੜ ਮੱਚ ਗਈ। ਇਸ ਪੁਰੀ ਘਟਨਾ ਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ। ਜਿਸ ਅਧਾਰ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਰਿਵਾਰ ਨੇ ਕਾਲਜ ‘ਤੇ ਲਾਏ ਵੱਡੇ ਇਲਜ਼ਾਮ

ਉੱਥੇ ਹੀ ਘਟਨਾ ਦਾ ਪਤਾ ਚੱਲਦੇ ਹੀ ਮੌਕੇ ‘ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਵੱਲੋਂ ਕਾਲਜ ਦੀ ਮੈਨੇਜਮੈਂਟ ਖਿਲਾਫ ਰੋਸ ਜਾਹਿਰ ਕੀਤਾ ਗਿਆ। ਪਰਿਵਾਰਿਕ ਅਤੇ ਪੰਚਾਇਤ ਮੈਂਬਰਾਂ ਨੇ ਇਲਜ਼ਾਮ ਲਾਏ ਕਿ ‘ਇੰਨਾਂ ਨਾਮੀ ਕਾਲਜ ਹੋਣ ਦੇ ਬਾਵਜੂਦ ਸੁਰੱਖਿਆ ਦੇ ਨਾਮ ‘ਤੇ ਕੋਈ ਇੰਤਜ਼ਾਮ ਨਹੀਂ ਹੈ। ਇੱਕ ਨੌਜਵਾਨ ਵਿਦਿਆਰਥੀ ਕਾਲਜ ਦੇ ਅੰਦਰ ਪਿਸਟਲ ਲੈ ਕੇ ਆਇਆ ਹੈ, ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ।’

ਉਨ੍ਹਾਂ ਕਿਹਾ ਕਿ ‘ਕਾਲਜ ਦੀ ਮੈਨੇਜਮੈਂਟ ਸਣੇ ਉਥੋਂ ਦੇ ਪ੍ਰਿੰਸੀਪਲ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਵਾਰਦਾਤ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ ਪਰਿਵਾਰ ਨੂੰ ਸੱਚ ਨਹੀਂ ਦੱਸਿਆ। ਮਹਿਜ਼ ਇੱਕ ਲੜਾਈ ਦੀ ਗੱਲ ਕਰਕੇ ਕਿਹਾ ਕਿ ਜਲਦੀ ਆ ਜਾਓ, ਤੁਹਾਡੀ ਕੁੜੀ ਦੇ ਲੜਾਈ ਦੌਰਾਨ ਸੱਟ ਲੱਗ ਗਈ ਹੈ, ਪਰ ਜਦੋਂ ਅਸੀਂ ਇਥੇ ਆ ਕੇ ਦੇਖਿਆ ਤਾਂ ਕੁੜੀ ਮਰੀ ਪਈ ਹੋਈ ਸੀ। ਕਾਲਜ ਆਪਣੇ ਵੱਲੋਂ ਹੀ ਵਕੀਲ ਅਤੇ ਪੁਲਿਸ ਨੂੰ ਬੁਲਾ ਕੇ ਬੈਠਾ ਹੈ ਅਤੇ ਸਾਨੁੰ ਸਾਡੀ ਕੁੜੀ ਦਾ ਮੁੰਹ ਤੱਕ ਨਹੀਂ ਦੇਖਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ।’

ਲੋਕਾਂ ਘਰ ਕੰਮ ਕਰਕੇ ਪੜ੍ਹਾਈ ਕਰਵਾ ਰਹੀ ਸੀ ਮਾਂ

ਉਧਰ ਇਸ ਮਾਮਲੇ ਸੰਬੰਧੀ ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ, “ਪ੍ਰਿੰਸ ਰਾਜ ਨਾਮ ਦੇ ਲੜਕੇ ਨੇ, ਨਾਲ ਪੜ੍ਹਨ ਵਾਲੀ ਕੁੜੀ ਸੰਦੀਪ ਕੌਰ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਕੁੜੀ ਦੀ ਮੌਤ ਹੋ ਗਈ। ਲੜਕੇ ਨੇ ਬਾਅਦ ਵਿੱਚ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਹੈ। 

Back to top button