
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਏਕ ਭਾਰਤ ਸ੍ਰੇਸ਼ਟ ਭਾਰਤ ਅਭਿਆਨ ਤਹਿਤ ਇੱਕ ਜਨਤਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ
JALANDHAR/ SS CHAHAL
ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਐਨ.ਐਸ.ਐਸ. ਯੂਨਿਟ ਵੱਲੋਂ ਆਲ ਇੰਡੀਆ ਰੇਡੀਓ ਦੇ ਸਹਿਯੋਗ ਨਾਲ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਏਕ ਭਾਰਤ ਸ੍ਰੇਸ਼ਟ ਭਾਰਤ ਅਭਿਆਨ ਤਹਿਤ ਇੱਕ ਜਨਤਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਐਨ.ਐਸ.ਐਸ. ਵਾਲੰਟੀਅਰਾਂ ਨੇ ਰਾਸ਼ਟਰੀ ਏਕਤਾ, ਦੇਸ਼ ਭਗਤੀ, ਭਵਿੱਖ ਦਾ ਭਾਰਤ, ਭਾਰਤ ਦੇ ਸੁਤੰਤਰਤਾ ਸੈਨਾਨੀਆਂ, ਵੱਖ-ਵੱਖ ਜਾਤਾਂ ਅਤੇ ਸੱਭਿਆਚਾਰਾਂ ਦੇ ਭਾਰਤ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਉੱਭਰ ਰਹੀਆਂ ਔਰਤਾਂ ਵਰਗੇ ਸੰਬੰਧਿਤ ਮੁੱਦਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਬੁਲਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆਪਣੇ ਵਿਿਦਆਰਥੀਆਂ ਨੂੰ ਉਨ੍ਹਾਂ ਦੀ ਬਿਹਤਰੀ ਲਈ ਸਹੀ ਮੌਕੇ ਪ੍ਰਦਾਨ ਕਰਨ ਲਈ ਤਿਆਰ ਹੈ। ਆਲ ਇੰਡੀਆ ਰੇਡੀਓ ਨੇ ਇਸ ਸਮਾਗਮ ਨੂੰ ਨਾ ਸਿਰਫ਼ ਰਿਕਾਰਡ ਕੀਤਾ ਸਗੋਂ ਯੁਵਾ ਵਾਣੀ ਰੇਡੀਓ ਦੇ ਪ੍ਰੋਗਰਾਮ ‘ਤੇ ਦੋ ਭਾਗਾਂ ਵਿੱਚ ਪ੍ਰਸਾਰਿਤ ਵੀ ਕੀਤਾ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋ. ਸਤਪਾਲ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਰੇਡੀਓ ਜਲੰਧਰ ‘ਤੇ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਐਨਐਸਐਸ ਵਲੰਟੀਅਰਾਂ ਏਕਤਾ ਪਾਂਡੇ ਅਤੇ ਸਾਕਸ਼ੀ ਸ਼ਰਮਾ ਨੂੰ ਚੁਣਿਆ ਗਿਆ। ਇਸ ਸਮਾਗਮ ਦੌਰਾਨ ਆਲ ਇੰਡੀਆ ਰੇਡੀਓ ਤੋਂ ਸ੍ਰੀ ਮੁਹੰਮਦ ਇਮਤਿਆਜ਼, ਪ੍ਰੋਫੈਸਰ ਪ੍ਰਿਅੰਕ ਸ਼ਾਰਦਾ ਅਤੇ 30 ਐਨਐਸਐਸ ਵਾਲੰਟੀਅਰ ਵੀ ਹਾਜ਼ਰ ਸਨ।