Uncategorized

ਲਾਡੋਵਾਲ ਟੋਲ ਪਲਾਜ਼ਾ ਲੁੱਟ ਦੀ ਵਾਰਦਾਤ ਦਾ ਮਾਸਟਰਮਾਈਂਡ ਪਲਾਜ਼ਾ ਦਾ ਐਂਬੂਲੈਂਸ ਡਰਾਈਵਰ ਨਿਕਲਿਆ

ਫਿਲੌਰ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਹੋਈ ਲੁੱਟ ਦੀ ਵਾਰਦਾਤ ਦਾ ਮਾਸਟਰਮਾਈਂਡ ਪਲਾਜ਼ਾ ਦਾ ਐਂਬੂਲੈਂਸ ਡਰਾਈਵਰ ਨਿਕਲਿਆ। ਸੋਮਵਾਰ ਨੂੰ ਪੰਜ ਮੁਲਜ਼ਮ ਗੱਡੀ ਦੇ ਸ਼ੀਸ਼ੇ ਤੋੜ ਕੇ ਟੋਲ ਪਲਾਜ਼ਾ ਦੇ ਮੁਲਾਜ਼ਮ ਤੇ ਕੈਸ਼ੀਅਰ ਤੋਂ 23 ਲੱਖ 50 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਤਾਂ ਪਤਾ ਲੱਗਾ ਕਿ ਟੋਲ ਪਲਾਜ਼ਾ ‘ਤੇ ਐਂਬੂਲੈਂਸ ਦਾ ਡਰਾਈਵਰ ਵਿਪਨ ਕੁਮਾਰ ਵਾਸੀ ਪਿੰਡ ਘੁੜਕਾ ਥਾਣਾ ਗੁਰਾਇਆ ਹੈ। ਟੋਲ ਪਲਾਜ਼ਾ ਦੀ ਐਂਬੂਲੈਂਸ ‘ਤੇ ਡਿਊਟੀ ‘ਤੇ ਹੋਣ ਕਾਰਨ ਉਸ ਨੂੰ ਪਤਾ ਸੀ ਕਿ ਕਿਸ ਬੈਂਕ ‘ਚ ਬਿਨਾਂ ਸਕਿਓਰਿਟੀ ਤੋਂ ਨਕਦੀ ਜਮ੍ਹਾ ਕਰਵਾਈ ਜਾਂਦੀ ਹੈ। ਪੁਲਿਸ ਨੇ ਤਿੰਨ ਫਰਾਰ ਲੁਟੇਰਿਆਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ।

ਫੜੇ ਗਏ ਮੁਲਜ਼ਮਾਂ ‘ਚ ਮਨਪ੍ਰਰੀਤ ਸੱਲਣ ਵਾਸੀ ਪਿੰਡ ਮਹਿਰਮਪੁਰ ਬਤੌਲੀ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਗੁਰਜੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਲੋਹਾਰਾ ਥਾਣਾ ਗੁਰਾਇਆ ਸ਼ਾਮਲ ਹਨ। ਪੁਲਿਸ ਨੇ ਮਨਪ੍ਰਰੀਤ ਕੋਲੋਂ ਇਕ ਲੱਖ 5 ਹਜ਼ਾਰ ਰੁਪਏ ਤੇ ਗੁਰਜੀਤ ਤੋਂ 95 ਹਜ਼ਾਰ ਰੁਪਏ ਬਰਾਮਦ ਕੀਤੇ ਹਨ, ਜੋ ਉਨ੍ਹਾਂ ਨੂੰ ਲੁੱਟ ਦੇ ਹਿੱਸੇ ਵਜੋਂ ਦਿੱਤੇ ਗਏ ਸਨ। ਉਸ ਦੇ ਤਿੰਨ ਫਰਾਰ ਸਾਥੀ ਵਿਪਨ ਕੁਮਾਰ, ਧਰਮਿੰਦਰ ਉਰਫ ਸੰਨੀ, ਗੁਰਪ੍ਰਰੀਤ ਉਰਫ ਗੋਪੀ ਦੀ ਭਾਲ ਜਾਰੀ ਹੈ। ਫੜੇ ਗਏ ਮੁਲਜ਼ਮਾਂ ਨੇ ਕਿਹਾ ਕਿਉਂਕਿ ਵਿਪਨ ਉੱਥੇ ਕੰਮ ਕਰਦਾ ਸੀ, ਇਸ ਲਈ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਕੈਸ਼ੀਅਰ ਟੋਲ ‘ਤੇ ਜਮਾਂ੍ਹ ਪੈਸੇ ਲੈ ਕੇ ਕਦੋਂ ਆਵੇਗਾ। ਉਸ ਨੇ ਲੁੱਟ ਦੀ ਸਾਰੀ ਯੋਜਨਾ ਬਣਾਈ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਨਾਂ੍ਹ ਦੇ ਹਿੱਸੇ ਦੇ ਦੋ ਲੱਖ ਰੁਪਏ ਦੇ ਕੇ ਉਨ੍ਹਾਂ ਨੂੁੰ ਛੱਡ ਕੇ ਚੱਲਾ ਗਿਆ। ਵਿਪਨ ਨੇ ਬਾਕੀ ਪੈਸੇ ਬਾਅਦ ‘ਚ ਘਰੋਂ ਲੈਣ ਲਈ ਕਿਹਾ ਸੀ। ਲੁੱਟਿਆ ਪੈਸਾ ਵਿਪਨ ਤੇ ਉਸ ਦੇ ਸਾਥੀਆਂ ਕੋਲ ਹੈ।

Leave a Reply

Your email address will not be published.

Back to top button