Uncategorized

ਲੀਬੀਆ 'ਚ ਫਸੇ ਪੰਜਾਬੀਆ ਦੀ ਪੁਕਾਰ, 'ਸਾਨੂੰ ਭੁੱਖਿਆਂ ਕੁੱਟਿਆ ਜਾ ਰਿਹਾ, ਸਾਨੂੰ ਇੱਥੋਂ ਕੱਢ ਲਓ'

ਲੀਬੀਆ ਵਿੱਚ ਫਸੇ ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਮਦਦ ਮੰਗੀ ਹੈ ਕੋਈ ਰੋਟੀ ਨਹੀਂ, ਕੋਈ ਪਾਣੀ ਨਹੀਂ ਅਤੇ ਅਸੀਂ 12 ਬੰਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬੰਦ ਹਾਂ। ਸਾਨੂੰ ਕੁੱਟਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਭਾਰਤ ਵਿੱਚ ਆਪਣੇ ਪਰਿਵਾਰਾਂ ਨੂੰ ਕੁਝ ਨਹੀਂ ਦੱਸਣਾ ਹੈ। ਇਹ ਬੋਲ ਉਸ ਪੰਜਾਬੀ ਦੇ ਹਨ ਜਿਸ ਨੂੰ 11 ਹੋਰ ਭਾਰਤੀਆਂ ਨਾਲ ਲੀਬੀਆ ਵਿੱਚ ਫਸਿਆ ਦੱਸਿਆ ਜਾ ਰਿਹਾ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇੱਕ ਵੀਡੀਓ ਟਵੀਟ ਕੀਤਾ ਸੀ। ਇਸ ਦੇ ਨਾਲ ਉਨ੍ਹਾਂ ਲਿਖਿਆ ਸੀ ਕਿ ਲੀਬੀਆ ਵਿੱਚ 12 ਭਾਰਤੀ ਨੌਜਵਾਨ ਫਸੇ ਹੋਏ ਹਨ ਜਿਨ੍ਹਾਂ ਵਿੱਚ 9 ਪੰਜਾਬੀ ਨੌਜਵਾਨ ਹਨ, ਇੱਕ ਹਿਮਾਚਲ ਤੋਂ ਅਤੇ ਇੱਕ ਬਿਹਾਰ ਹੈ। ਪੰਜਾਬੀਆਂ ਵਿੱਚ 7 ਨੌਜਵਾਨ ਰੋਪੜ ਤੋਂ ਹਨ ਜਦਕਿ ਇੱਕ ਕਪੂਰਥਲਾ ਤੋਂ ਹੈ ਤੇ ਇੱਕ ਮੋਗਾ ਤੋਂ ਹੈ।

 ਇਨ੍ਹਾਂ ਵਿੱਚ ਅਨੰਦਪੁਰ ਸਾਹਿਬ ਦੇ ਪਿੰਡ ਲੰਗ ਮਜਾਰੀ ਦੇ 5 ਨੌਜਵਾਨ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇੱਕ ਦਿੱਲੀ ਦੇ ਏਜੰਟ ਵੱਲੋਂ ਦੁਬਈ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਲੀਬੀਆ ਭੇਜ ਦਿੱਤਾ ਗਿਆ ਤੇ ਉੱਥੇ ਬੈਨਗਾਜੀ ਸ਼ਹਿਰ ਦੀ ਇੱਕ ਸੀਮੈਂਟ ਫੈਕਟਰੀ ਵਿੱਚ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਹੈ।

ਲੀਬੀਆ ਵਿੱਚ ਫਸੇ ਇੱਕ ਪੰਜਾਬੀ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।ਉਹ ਇੰਨਾ ਡਰਿਆ ਹੋਇਆ ਸੀ ਕਿ ਉਸ ਨੇ ਆਪਣੀ ਪਛਾਣ ਵੀ ਨਹੀਂ ਦੱਸੀ ਪਰ ਉੱਥੇ ਹੋਰ ਰਹੇ ਤਸ਼ੱਦਦ ਦੀ ਕਹਾਣੀ ਜ਼ਰੂਰ ਸੁਣਾਈ ਕਿ ਕਿਵੇਂ ਉਨ੍ਹਾਂ ਨੂੰ ਕੁੱਟਿਆ ਜਾ ਰਿਹਾ ਹੈ ਤੇ ਭੁੱਖਿਆਂ ਰੱਖਿਆ ਜਾ ਰਿਹਾ ਹੈ।

ਉਸ ਨੌਜਵਾਨ ਨੇ ਦੱਸਿਆ, “ਅਸੀਂ ਬਹੁਤ ਹੀ ਅਣਮਨੁੱਖੀ ਹਲਾਤ ਵਿੱਚ ਰਹਿ ਰਹੇ ਹਾਂ। ਖਾਣ-ਪੀਣ ਦਾ ਵੀ ਕੋਈ ਹਿਸਾਬ ਨਹੀਂ ਹੈ। ਪਾਣੀ ਸਾਮ 8 ਵਜੇ ਬੰਦ ਕਰ ਦਿੱਤਾ ਜਾਂਦਾ ਹੈ। ਅਸੀਂ ਬਸ ਪੰਜਾਬ ਆਉਣਾ ਚਹੁੰਦੇ ਹਾਂ, ਹੋਰ ਕੁਝ ਨਹੀਂ ਚਾਹੀਦਾ।”

Leave a Reply

Your email address will not be published.

Back to top button