Punjab
ਲੈਂਡ ਪੂਲਿੰਗ ਸਕੀਮ: CM ਮਾਨ ਦਾ ਵੱਡਾ ਬਿਆਨ, ‘ਕਿਸੇ ਨਾਲ ਕੋਈ ਜ਼ੋਰ-ਜ਼ਬਰਦਸਤੀ ਨਹੀਂ-
ਲੈਂਡ ਪੂਲਿੰਗ ਸਕੀਮ: CM ਮਾਨ ਦਾ ਵੱਡਾ ਬਿਆਨ, ‘ਕਿਸੇ ਨਾਲ ਕੋਈ ਜ਼ੋਰ-ਜ਼ਬਰਦਸਤੀ ਨਹੀਂ-


ਮੁੱਖ ਮੰਤਰੀ ਭਗਵੰਤ ਮਾਨ ਨੇ ਲੈਂਡ ਪੂਲਿੰਗ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਕਿਸੇ ਦੀ ਜ਼ਮੀਨ ਜ਼ਬਰਦਸਤੀ ਨਹੀਂ ਲੈ ਰਹੀ, ਇਹ ਪੂਰੀ ਤਰ੍ਹਾਂ ਆਪਣੀ ਮਰਜ਼ੀ ਹੈ – ਜੇ ਕਿਸਾਨ ਚਾਹੇ ਤਾਂ ਉਹ ਜ਼ਮੀਨ ਦੇ ਸਕਦਾ ਹੈ, ਜੇ ਨਹੀਂ ਚਾਹੁੰਦਾ ਤਾਂ ਨਾ ਦੇਵੇ। ਉਨ੍ਹਾਂ ਲੈਂਡ ਪੂਲਿੰਗ ਦੇ ਫਾਇਦਿਆਂ ਬਾਰੇ ਵੀ ਦੱਸਿਆ।

ਉਨ੍ਹਾਂ ਕਿਹਾ ਕਿ ਕਿਸੇ ਇਲਾਕੇ ਵਿੱਚ 20 ਏਕੜ ਜਾਂ ਏਕੜ ਵਿੱਚ ਇੱਕ ਕਾਲੋਨੀ ਬਣਾਉਣੀ ਹੈ। ਕਾਲੋਨੀਆਂ ਪਹਿਲਾਂ ਵੀ ਬਣਾਈਆਂ ਜਾਂਦੀਆਂ ਸਨ, ਹਾਲਾਂਕਿ ਪਹਿਲਾਂ ਗੈਰ-ਕਾਨੂੰਨੀ ਕਾਲੋਨੀਆਂ ਬਣਾਈਆਂ ਜਾਂਦੀਆਂ ਸਨ। ਨਾ ਤਾਂ ਉੱਥੇ ਬਿਜਲੀ ਸੀ ਅਤੇ ਨਾ ਹੀ ਸੀਵਰੇਜ ਦੀ ਸਹੂਲਤ ਸੀ। ਪਲਾਟ ਖਰੀਦਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਗੈਰ-ਕਾਨੂੰਨੀ ਹੈ। ਡਿਵੈਲਪਰ ਪਹਿਲਾਂ ਭੱਜ ਜਾਂਦਾ ਸੀ, ਉਹ ਕਹਿੰਦਾ ਸੀ ਕਿ ਇਹ ਆਗੂਆਂ ਤੋਂ ਕਰਵਾ ਲਓ।
