
ਲੋਕਾਂ ਦੀ ਲੁੱਟ ਖਸੁੱਟ ਕਰਨ ਵਾਲੀ ਟ੍ਰੇਵਿਲ ਏਜੰਸੀ ਖਿਲ਼ਾਫ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਸੜਕਾਂ ਤੇ ਉੱਤਰਾਂਗੇ- ਅਵਿਸ਼ੇਕ ਬਖਸ਼ੀ, ਦੇਖੋ ਵੀਡੀਓ
ਜਲੰਧਰ ਦਾ ਵਾਸਲ ਟਾਵਰ ਫਰਜ਼ੀ ਟਰੈਵਲ ਏਜੰਟਾਂ ਲਈ ਬਦਨਾਮ ਹੁੰਦਾ ਜਾ ਰਿਹਾ ਹੈ। ਪਿਛਲੇ ਦੋ ਮਹੀਨਿਆਂ ਵਿੱਚ ਵਾਸਲ ਟਾਵਰ ਵਿੱਚ ਦੋ ਵਾਰ ਟਰੈਵਲ ਏਜੰਟ ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਹੁਣ ਮੁੜ ਟਰੈਵਲ ਏਜੰਟਾਂ ਦਾ ਕਾਰੋਬਾਰ ਸ਼ੁਰੂ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਵਾਸਲ ਟਾਵਰ ਦੀ ਤੀਸਰੀ ਮੰਜ਼ਿਲ ‘ਤੇ ਸਥਿਤ ਸਮਾਰਟ ਵੀਜ਼ਾ ਐਡਵਾਈਜ਼ਰ ਕੋਲ ਸਿਰਫ ਇਕ ਟਰੈਵਲ ਏਜੰਸੀ ਦਾ ਲਾਇਸੈਂਸ ਹੈ ਪਰ ਉਹ ਸਟੱਡੀ ਵੀਜ਼ੇ ਦੇ ਨਾਂ ‘ਤੇ ਵਿਦਿਆਰਥੀਆਂ ਤੋਂ ਮੋਟੇ ਪੈਸੇ ਲੈ ਰਹੇ ਹਨ। ਹੁਣ ਇਕ ਸਮਾਜ ਸੇਵਕ ਅਵਿਸ਼ੇਕ ਬਖਸ਼ੀ ਵਾਸੀ ਜਲੰਧਰ ਨੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨੇਟ ਨੂੰ ਕਰਦਿਆਂ ਕਿਹਾ ਕਿ ਸਮਾਰਟ ਵੀਜ਼ਾ ਅਡਵਾਈਜ਼ਰ ਦੇ ਕੋਲ ਸਿਰਫ ਟਰੈਵਲ ਏਜੰਸੀ ਦਾ ਲਾਇਸੈਂਸ ਹੈ, ਜਿਸ ਵਿੱਚ ਉਹ ਸਿਰਫ਼ ਟੂਰਿਸਟ ਵੀਜ਼ਾ ਦਾ ਪ੍ਰਬੰਧ ਕਰ ਸਕਦਾ ਹੈ।
ਓਨਾ ਕਿਹਾ ਕਿ ਸਮਾਰਟ ਵੀਜ਼ਾ ਅਡਵਾਈਜ਼ਰ ਵਲੋਂ ਸ਼ਰੇਆਮ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਸਪਾਊਸ ਵੀਜ਼ਾ ਲਈ ਕੰਮ ਕੀਤਾ ਜਾ ਰਿਹਾ ਹੈ। ਜਦੋਂ ਕਿ ਇਹ ਸਟੱਡੀ ਵੀਜ਼ਾ ਅਤੇ ਸਪਾਊਸ ਵੀਜ਼ਾ ਲਈ ਕੰਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੀ ਲੋਕਾਂ ਦੀ ਲੁੱਟ ਖਸੁੱਟ ਕਰਨ ਵਾਲੀ ਉਕਤ ਟ੍ਰੇਵਿਲ ਏਜੰਸੀ ਖਿਲ਼ਾਫ ਸਖਤ ਕਾਰਵਾਈ ਨਾ ਕੀਤੀ ਗਈ ਤਾ ਉਨਾਂ ਨੂੰ ਮਜਬੂਰ ਹੋ ਕੇ ਸੜਕਾਂ ਤੇ ਆਉਣਾ ਪਵੇਗਾ। ਜਦ ਇਸ ਸਬੰਧੀ ਸਮਾਰਟ ਵੀਜ਼ਾ ਸਲਾਹਕਾਰ ਜਸਵਿੰਦਰ ਕੌਰ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਕੋਲ ਟੂਰਿਸਟ ਵੀਜ਼ਾ ਲਾਇਸੈਂਸ ਹੀ ਹੈ।