ਮਾਨ ਨੇ ਕਿਹਾ- ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਰੋ, ਕਾਣੇ ਕਿਉਂ ਬਣੇ ਹੋ?
ਪੰਜਾਬ ਵਿਧਾਨਸਭਾ ਸੈਸ਼ਨ ਦੀ ਕਾਰਵਾਈ ਦੌਰਾਨ ਭਾਰੀ ਹੰਗਾਮਾ ਹੋਇਆ ਹੈ। ਹੰਗਾਮੇ ਵਿਚਕਾਰ ਮੁੱਖਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨਿਸ਼ਾਨੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਆਪ੍ਰੇ੍ਸ਼ਨ ਲੋਟਸ ਫੇਲ੍ਹ ਹੋਣ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਇਆ ਹੈ। ਮਾਨ ਨੇ ਕਿਹਾ ਕਿ ਸਾਨੂ ਕਾਨੂੰਨ ਨਾ ਸਮਝਾਓ ਇਹ ਆਪ ਸਮਝ ਲੈਣ ਕਿ ਹਾਊਸ ਦੇ ਵਿਚ ਸਪੀਕਰ ਦੀ ਮਨਜੂਰੀ ਨਾਲ ਕੋਈ ਵੀ ਮਤਾ ਲਿਆਇਆ ਜਾ ਸਕਦਾ ਹੈ। ਇਹ ਆਪਣਾ ਘਰ ਸੰਭਾਲਣ ਸਾਨੁੰ ਨਾ ਸਿਖਾਓ। ਕਿਹੜੇ ਹੱਕਾਂ ਦੀ ਗੱਲ ਕਰਦੇ ਓ ਸਾਡੇ ਹੱਕ ਇੱਥੇ ਰੱਖ ਇਨ੍ਹਾਂ ਤੋਂ ਆਪਣੇ ਹੱਕ ਨਹੀਂ ਸਾਂਭੇ ਗਏ ਇੱਥੇ ਕਿਹੜੇ ਹੱਕਾਂ ਦੀ ਗੱਲ ਕਰਦੇ ਓ ਜਨਾਬ।
ਮਾਨ ਨੇ ਕਿਹਾ ਕਿ ਤੁਸੀਂ ਕੋਈ ਡਿਬੇਟ ਨਹੀਂ ਹੋਣ ਦਿੰਦੇ ਕੋਈ ਮਤਾ ਨਹੀਂ ਪੇਸ਼ ਹੋਣ ਦਿੰਦੇ। ਅਸੀਂ ਸੈਸ਼ਨ ਲੰਬਾ ਕਰਨਾ ਚਾਹੁੰਦੇ ਹਾਂ। ਸਾਡੇ ਨਾਲ ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਰੋ ਕਾਣੇ ਕਿਊ ਬਣੇ ਹੋਏ ਹੋ।
ਪੰਜਾਬ ਵਿਧਾਨਸਭਾ ਦੇ ਬਾਹਰ ਧਰਨੇ ‘ਤੇ ਬੈਠੇ ਕਾਂਗਰਸੀ MLA
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਸੈਸ਼ਨ ਵਿਚ ਵਿਘਨ ਪਾਉਣ ਕਰਕੇ ਕਾਂਗਰਸ ਦੇ ਸਮੂਹ ਮੈਂਬਰਾਂ ਨੂੰ ਵਿਧਾਨ ਸਭਾ ਸੈਸ਼ਨ ਵਿਚੋਂ ਬਾਹਰ ਕੱਢਣ ਦੇ ਹੁਕਮ ਦੇਣ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਧਰਨਾ ਦੇ ਦਿੱਤਾ ਹੈ।
ਭਾਜਪਾ ਵਿਧਾਇਕਾਂ ਵਲੋਂ ਸਦਨ ਚੋਂ ਵਾਕਆਊਟ
ਵਿਧਾਨ ਸਭਾ ਇਜਲਾਸ ਦੌਰਾਨ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਨਾ ਸੱਦਣ ਦਾ ਵਿਰੋਧ ਕਰਨ ਦੌਰਾਨ ਭਾਜਪਾ ਵਿਧਾਇਕਾਂ ਵਲੋਂ ਸਦਨ ‘ਚ ਰੌਲਾ ਰੱਪਾ ਪਾਇਆ ਗਿਆ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ। ਜਿਸ ਤੋਂ ਬਾਅਦ ਹੁਣ ਸੈਸ਼ਨ ਨੂੰ ਥੋੜੀ ਦੇਰ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਭਾਜਪਾ ਲਗਾਤਾਰ ਵਿਰੋਧ ਕਰ ਰਹੀ ਹੈ। ਇਸੇ ਸਿਲਸਿਲੇ ਵਿੱਚ ਭਾਜਪਾ ਨੇ ਵਿਧਾਨ ਸਭਾ ਸੈਸ਼ਨ ਦੇ ਸਮਾਨਾਂਤਰ ‘ਲੋਕ ਵਿਧਾਨ ਸਭਾ’ ਦਾ ਆਯੋਜਨ ਕੀਤਾ। ਸਾਰੇ ਆਗੂ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦੇ ਸੂਬਾ ਹੈੱਡਕੁਆਰਟਰ ਨੇੜੇ ਬੱਤਰਾ ਸਿਨੇਮਾ ਦੀ ਪਾਰਕਿੰਗ ਵਿੱਚ ਪੁੱਜੇ।
ਇਸ ਜਨ ਸਭਾ ਵਿੱਚ ਪੰਜਾਬ ਨਾਲ ਸਬੰਧਤ 6 ਮੁੱਦੇ ਉਠਾਏ ਗਏ। ਇਨ੍ਹਾਂ ਵਿੱਚ ਭ੍ਰਿਸ਼ਟਾਚਾਰ, ਅਧੂਰੇ ਵਾਅਦੇ, ਖੇਤੀ, ਨਸ਼ੇ ਦੀ ਵੱਧ ਰਹੀ ਦੁਰਵਰਤੋਂ, SC/OBC ਦੀ ਵਿਗੜਦੀ ਹਾਲਤ ਅਤੇ ਕਾਨੂੰਨ ਵਿਵਸਥਾ ਸ਼ਾਮਲ ਸੀ। ਕਾਂਗਰਸ ਤੋਂ ਕੁਝ ਮਹੀਨੇ ਪਹਿਲਾਂ ਭਾਜਪਾ ‘ਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਨੇ ਭਗਵੰਤ ਮਾਨ ਸਰਕਾਰ ‘ਚ ਪੰਜਾਬ ‘ਚ ਵਧੇ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ। ਹੋਰਨਾਂ ਆਗੂਆਂ ਨੇ ਸੂਬੇ ਵਿੱਚ ਵੱਧ ਰਹੇ ਅਪਰਾਧਾਂ ’ਤੇ ਸਵਾਲ ਉਠਾਏ।