ਅਮਨਦੀਪ ਸਿੰਘ ਰਾਜਾ ਦੀ ਵਿਸ਼ੇਸ਼ ਰਿਪੋਰਟ
ਬੀਤੇ ਦਿਨ ਜਥੇਦਾਰ ਨਾਲ ਵਡਾਲਾ ਤੇ ਧਾਮੀ ਦੀ ਮੁਲਾਕਾਤ ਨੇ ਸਿਆਸੀ ਸਰਗਰਮੀਆਂ ਨੂੰ ਹੈਰਾਨ ਕਰ ਦਿੱਤਾ ਹੈ। ਸੁਧਾਰ ਲਹਿਰ ਦੇ ਕਨਵਿੰਨਰ ਰਹੇ ਗੁਰਪ੍ਰਤਾਪ ਸਿੰਘ ਵਡਾਲਾ, ਐਸ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਹੁਣਾ ਦੀ ਜਥੇਦਾਰ ਸ਼੍ਰੀ ਅਕਾਲ ਤੱਖਤ ਸਾਹਿਬ ਤੇ ਕੱਲ ਮੀਟਿੰਗ ਹੋਈ ਸੀ। ਮੀਟਿੰਗ ਬਾਅਦ ਵਡਾਲਾ ਜਿੱਥੇ ਮੀਡੀਆ ਸਾਹਮਣੇ ਆਏ ਉਥੇ ਧਾਮੀ ਨਜਰ ਨਹੀਂ ਆਏ।
ਮੀਡੀਆ ਨੂੰ ਵਡਾਲਾ ਨੇ ਦੱਸਿਆ ਕੀ ਭਰਤੀ ਮੁਹਿੰਮ ਜਿਸ ਨੂੰ ਸਿੰਘ ਸਾਹਿਬ ਨੇ ਸਿਰਫ 7 ਮੈਬਰੀ ਕਮੇਟੀ ਨੂੰ ਅਧਿਕਾਰ ਦਿੱਤੇ ਹਨ ਨਾਲ ਹੀ ਕਿਹਾ ਜਿਹੜਾ ਸ਼੍ਰੀ ਅਕਾਲ ਤੱਖਤ ਸਾਹਿਬ ਨੂੰ ਪਿੱਠ ਦਿੱਖਾ ਭਰਤੀ ਕਰੇਗਾ ਉਸਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ।ਜਦੋ ਕੀ ਕੱਲ ਬਾਦਲ ਖੇਮੇ ਨੇ ਕੱਲ ਭਰਤੀ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਬਾਦਲ ਨੇ ਵੀ ਲੰਬੀ ਹਲਕੇ ਤੋਂ 10ਰੁਪਏ ਦੀ ਪਰਚੀ ਕਟਾ ਇਸ ਭਰਤੀ ਵਿੱਚ ਸ਼ਾਮਿਲ ਹੋ 50ਲੱਖ ਦੀ ਭਰਤੀ ਕਰਨ ਦਾ ਬਿਆਨ ਦਿੱਤਾ ਜਦੋਂ ਕੀ ਦਲਜੀਤ ਚੀਮਾ 25ਲੱਖ ਵਾਲਾ ਬਿਆਨ ਦੇਂਦੇ ਨਜਰ ਆਏ। ਆਪਣੇ ਜਿਹੜੇ ਬਿਆਨ ਨਹੀਂ ਰਲਾ ਸੱਕਦੇ ਕੀ ਕਰਨਗੇ ਇਹੋ ਜਿਹੇ ਆਗੂ ਭਲਾ!! ਹੁਣ ਦੇਖਣਾ ਏ ਹੈ ਕੀ ਜਥੇਦਾਰ ਜੀ ਕੀ ਕਰਦੇ ਨੇ ਕਿ ਕੋਈ ਨਵਾਂ ਤੇ ਸਖ਼ਤ ਹੁਕਮਨਾਮਾ ਜਾਰੀ ਕਰਦੇ ਨੇ ਜਾਂ ਇਹਨਾਂ ਦੀ ਮਨਮਾਨੀ ਝਲਦੇ ਨੇ।