ਜਲੰਧਰ ਕੈਂਟ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਪਰਗਟ ਸਿੰਘ ਦੀ ਕੁੜੀ ਹਰਨੂਰ ਦਾ ਵਿਆਹ ਸਾਬਕਾ ਕਾਂਗਰਸੀ ਮੰਤਰੀ ਅਮਰਜੀਤ ਸਮਰਾ ਦੇ ਦੋਹਤੇ ਜਨਰਾਜ ਦੇ ਨਾਲ ਹੋਇਆ ਹੈ।
ਜਲੰਧਰ ਹਵੇਲੀ ‘ਚ ਹੋਏ ਫਕੰਸ਼ਨ ਵਿੱਚ ਪੰਜਾਬ ਦੀ ਰਾਜਨੀਤੀ ਦੇ ਕਈ ਵੱਡੇ ਚਿਹਰੇ ਸ਼ਾਮਿਲ ਹੋਏ ਸਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ, ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ, ਅਕਾਲੀ ਦਲ ਦੇ ਸਪੋਕਸਪਰਸਨ ਦਲਜੀਤ ਚੀਮਾ ਅਤੇ ਬੀਜੇਪੀ ਲੀਡਰ ਸੁਨੀਲ ਜਾਖੜ ਵਿਆਹ ਵਿੱਚ ਸ਼ਾਮਿਲ ਹੋਏ।