AmritsarBalachaurBusinesscanada, usa ukIndiaJalandharPoliticsPunjab

ਵਿਧਾਇਕ ਰਮਨ ਅਰੋੜਾ ਬਾਅਦ ਵਿਜੀਲੇੰਸ ਨੇ ਨਗਰ ਨਿਗਮ ਅਫ਼ਸਰ ਕੀਤੇ ਗ੍ਰਿਫਤਾਰ…???

ਵਿਧਾਇਕ ਰਮਨ ਅਰੋੜਾ ਬਾਅਦ ਵਿਜੀਲੇੰਸ ਨੇ ਨਗਰ ਨਿਗਮ ਅਫ਼ਸਰ ਕੀਤੇ ਗ੍ਰਿਫਤਾਰ...???

ਵਿਧਾਇਕ ਰਮਨ ਅਰੋੜਾ ਬਾਅਦ ਵਿਜੀਲੇੰਸ ਨੇ ਨਗਰ ਨਿਗਮ ਅਫ਼ਸਰ ਕੀਤੇ ਗ੍ਰਿਫਤਾਰ…???

ਜਲੰਧਰ ਸਟਾਫ ਰਿਪੋਰਟ

30 ਮਈ,25

 

 

 

ਵਿਧਾਇਕ ਰਮਨ ਅਰੋੜਾ ਤੋਂ ਬਾਅਦ ਹੁਣ ਗ੍ਰਿਫਤਾਰੀਆਂ ਸ਼ੁਰੂ ਹੋ ਚੁੱਕੀਆਂ ਹਨ ਸਰਕਾਰ ਇਸ ਵਿੱਚ ਕਾਫੀ ਸਖ਼ਤ ਫੈਸਲੇ ਲੈ ਰਹੀ ਹੈ ਸੂਤਰਾਂ ਮੁਤਾਬਿਕ ਹੁਣ, ਵਿਜੀਲੈਂਸ ਨੇ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਾਹਿਰ ਹੈ ਵਿਧਾਇਕ ਦੇ ਗ੍ਰਿਫਤਾਰ ਹੋਣ ਪਿੱਛੋਂ 5 ਦਿਨਾਂ ਰਿਮਾਂਡ ਮਿਲਿਆ ਸੀ ਜਿਸ ਵਿੱਚ ਵਿਜੀਲੇੰਸ ਨੂੰ ਰਮਨ ਵੱਲੋ ਕਾਫੀ ਲੰਮਾ ਚਿੱਠਾ ਮਿਲਿਆ ਜਿਸ ਵਿੱਚ ਸੂਤਰਾਂ ਦਾ ਕਹਿਣਾ  ਨਗਰ ਨਿਗਮ ਅਫ਼ਸਰ, ਪੁਲਿਸ ਅਫ਼ਸਰ, ਕੁੜਮ ਰਾਜੂ ਮਦਾਨ,ਤੇ ਹੋਰ ਨਾਮ ਸਨ।

ਦੁਬਾਰਾ ਫਿਰ ਪਿੱਛਲੇ ਦਿਨੀਂ 4 ਦਿਨ ਦਾ ਰਿਮਾਂਡ ਮਿਲਿਆ ਜਿਸ ਵਿੱਚ ਵਿਜੀਲੇੰਸ ਨੇ ਇੱਕ ਵਾਰੀ ਹਾਲੇ ਹੋਰ ਰਿਮਾਂਡ ਲੈਣ ਦੀ ਗੱਲ ਕਹਿ ਰਮਨ ਦੇ ਨਜ਼ਦੀਕੀਆਂ ਨੂੰ ਗ੍ਰਿਫਤਾਰ ਕੀਤਾ। ਹੁਣ ਇਹ ਨਗਰ ਨਿਗਮ ਦੇ ਅਫ਼ਸਰ ਵੱਲ ਕਾਰਵਾਈ ਤੇਜ਼ ਹੋ ਗਈ ਹੈ। ਸੂਤਰਾਂ ਦਾ ਕਹਿਣਾ ਵਿਜੀਲੇੰਸ ਦੀਆਂ 7 ਟੀਮਾਂ ਇਸ ਕੰਮ ਲਈ ਦਿਨ ਰਾਤ ਲਗੀਆਂ ਹੋਈਆ ਨੇ…..!!

ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਵਿਜੀਲੈਂਸ ਟੀਮ ਉਨ੍ਹਾਂ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੀ। ਵੀਰਵਾਰ ਦੁਪਹਿਰ ਨੂੰ, ਵਿਜੀਲੈਂਸ ਟੀਮ ਨੇ ਵਿਧਾਇਕ ਦੇ ਇਸ਼ਾਰੇ ‘ਤੇ ਕਿਸ਼ਨਪੁਰਾ ਇਲਾਕੇ ਦੇ ਇੱਕ ਬੇਕਰੀ ਮਾਲਕ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਮਹਿਲਾ ਇੰਸਪੈਕਟਰ ਹਰਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ।

 

ਜਲੰਧਰ ਨਿਊਜ਼: ਹਰਪ੍ਰੀਤ ਕੌਰ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਰਪ੍ਰੀਤ ਦੀ ਗ੍ਰਿਫ਼ਤਾਰੀ ਨੇ ਨਗਰ ਨਿਗਮ ਵਿੱਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਹੁਣ ਹੋਰ ਵੀ ਕਈ ਕਰਮਚਾਰੀ ਵਿਜੀਲੈਂਸ ਦੇ ਰਾਡਾਰ ‘ਤੇ ਆ ਗਏ ਹਨ। ਖਾਸ ਕਰਕੇ ਜੋ ਹਰਪ੍ਰੀਤ ਕੌਰ ਦੇ ਨਾਲ ਸਨ, ਉਨ੍ਹਾਂ ਨੂੰ ਡਰ ਹੈ ਕਿ ਹਰਪ੍ਰੀਤ ਉਨ੍ਹਾਂ ਨੂੰ ਕਿਸੇ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਸਕਦੀ ਹੈ।

Back to top button