ਵਿਧਾਇਕ ਰਮਨ ਅਰੋੜਾ ਮਾਮਲੇ ਵਿੱਚ ਗਵਾਹ ਆਏ ਸਾਹਮਣੇ. ਵੱਧੀਆਂ ਮੁਸ਼ਕਿਲਾਂ.??
ਵਿਧਾਇਕ ਰਮਨ ਅਰੋੜਾ ਮਾਮਲੇ ਵਿੱਚ ਗਵਾਹ ਆਏ ਸਾਹਮਣੇ ਵੱਧੀਆਂ ਮੁਸ਼ਕਿਲਾਂ..?


ਰਮਨ ਅਰੋੜਾ ਦੇ ਮਾਮਲੇ ‘ਚ ਨਵਾਂ ਮੋੜ, ਸਾਹਮਣੇ ਆਏ ਗਵਾਹ, ਮਹਿਲਾ ਇੰਸਪੈਕਟਰ ਵੀ ਅੜੀਕੇ ਚੜੀ.!
ਪਾਰਟੀ ਦਾ ਸਖ਼ਤ ਰੁੱਖ ਰਮਨ ਅਰੋਡ਼ਾ ਕੋਲੋਂ ਸੈਂਟਰ ਹਲਕਾ ਇੰਚਾਰਜ ਦੀ ਜਿੰਮੇਵਾਰੀ ਜਾ ਸੱਕਦੀ ਜਿੰਮੀ ਕਾਲੀਆ ਜਾਂ ਕਿਸੇ ਹੋਰ ਕੋਲ..? ਸੂਤਰ
29/5/2025 ਸਟਾਫ
ਰਮਨ ਅਰੋੜਾ ਵਿਧਾਇਕ ਜਿਹਨਾਂ ਨੂੰ ਪਾਰਟੀ ਨੇ ਹਲਕਾ ਇੰਚਾਰਜ ਵੀ ਬਣਾਇਆ ਹੋਇਆ ਸੀ। ਪਾਰਟੀ ਦੇ ਸੂਤਰਾਂ ਅਨੁਸਾਰ ਸਰਕਾਰ ਤੇ ਪਾਰਟੀ ਉਹ ਉਹਨਾਂ ਤੋਂ ਵਾਪਿਸ ਲੈਣ ਜਾ ਰਹੀ ਹੈ..?
ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਵਿਜੀਲੈਂਸ ਬਿਊਰੋ ਵੱਲੋਂ ਫੜੇ ਗਏ ‘ਆਪ’ ਵਿਧਾਇਕ ਰਮਨ ਅਰੋੜਾ ਦੇ ਮਾਮਲੇ ਨੇ ਬੁੱਧਵਾਰ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ 2 ਗਵਾਹਾਂ ਨੇ ਵਿਧਾਇਕ ਵਿਰੁੱਧ ਆਪਣੇ ਬਿਆਨ ਦਰਜ ਕਰਵਾਏ।
ਉਨ੍ਹਾਂ ਗਵਾਹਾਂ ਨੂੰ ਬਾਅਦ ’ਚ ਵਿਜੀਲੈਂਸ ਵੱਲੋਂ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਬਾਅਦ ’ਚ ਉਨ੍ਹਾਂ ਦੇ ਬਿਆਨ ਵੀ ਮਾਣਯੋਗ ਜੱਜ ਸਾਹਮਣੇ ਦਰਜ ਕਰਵਾਏ ਗਏ।ਸੂਤਰਾਂ ਦੀ ਮੰਨੀਏ ਤਾਂ ਬੀਤੇ ਦਿਨ ਲਗਭਗ 8 ਲੋਕ ਵਿਜੀਲੈਂਸ ਵਿਭਾਗ ’ਚ ਆਏ ਅਤੇ ਵਿਧਾਇਕ ਰਮਨ ਅਰੋੜਾ ਵਿਰੁੱਧ ਆਪਣੇ ਬਿਆਨ ਦਰਜ ਕਰਵਾਏ।
ਇਹ ਉਹੀ ਪੀੜਤ ਹਨ, ਜਿਨ੍ਹਾਂ ਨੂੰ ਰਮਨ ਅਰੋੜਾ ਨੇ ਜਾਅਲੀ ਨੋਟਿਸ ਭੇਜ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਤੋਂ ਰਿਸ਼ਵਤ ਵਜੋਂ ਪੈਸੇ ਲਏ ਗਏ।
ਸੂਤਰਾਂ ਦੀ ਮੰਨੀਏ ਤਾਂ ਇਕ ਪੀੜਤ, ਜੋਕਿ ਸ਼ਹਿਰ ਦਾ ਇਕ ਮਸ਼ਹੂਰ ਢਾਬਾ ਮਾਲਕ ਹੈ, ਉਸ ਦੀ ਉਸਾਰੀ ਪਹਿਲਾਂ ਰੋਕ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਏ. ਟੀ. ਪੀ. ਕੋਲ ਭੇਜਿਆ ਗਿਆ ਅਤੇ ਬਾਅਦ ’ਚ ਰਾਜ਼ੀਨਾਮੇ ਲਈ ਕਿਸੇ ਵਿਅਕਤੀ ਨੂੰ ਵਿਚ ਪਾ ਕੇ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ਬਦਲੇ ਉਸ ਤੋਂ 8 ਲੱਖ ਰੁਪਏ ਲਏ ਗਏ। ਇਸ ਸਮਝੌਤੇ ਵਿਚ ਇਕ ਆਗੂ ਦਾ ਨਾਂ ਵੀ ਸਾਹਮਣੇ ਆਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੀ ਪੀੜਤ ਬੇਕਰੀ ਚਲਾਉਂਦਾ ਹੈ, ਇਕ ਮਹਿਲਾ ਇੰਸਪੈਕਟਰ ਨੂੰ 3 ਲੱਖ ਰੁਪਏ ਦਿੱਤੇ। ਬਾਅਦ ਵਿਚ ਕਿਹਾ ਗਿਆ ਕਿ ਇਹ ਪੈਸੇ ਵਿਧਾਇਕ ਰਮਨ ਅਰੋੜਾ ਨੂੰ ਦੇਣੇ ਹਨ। ਇਸ ਲਈ ਬੇਕਰੀ ਮਾਲਕ ਨੇ ਨਗਰ ਨਿਗਮ ਜਾ ਕੇ ਮਹਿਲਾ ਇੰਸਪੈਕਟਰ ਨੂੰ ਪੈਸੇ ਦਿੱਤੇ। ਵਿਜੀਲੈਂਸ ਹੁਣ ਉਕਤ ਮਹਿਲਾ ਇੰਸਪੈਕਟਰ ਨੂੰ ਜਾਂਚ ਵਿਚ ਸ਼ਾਮਲ ਕਰਨ ਅਤੇ ਫਿਰ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਵਿਧਾਇਕ ਰਮਨ ਅਰੋੜਾ ਦਾ ਬੀਤੇ ਦਿਨ ਹਸਪਤਾਲ ਤੋਂ ਰੁਟੀਨ ਚੈੱਕਅੱਪ ਕਰਵਾਇਆ ਗਿਆ। ਸੂਤਰਾਂ ਦੀ ਮੰਨੀਏ ਤਾਂ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਰਿਮਾਂਡ ਮੰਗਿਆ ਜਾਵੇਗਾ ਕਿਉਂਕਿ ਅੱਜ ਵਿਭਾਗ ਨੇ ਪੀੜਤਾਂ ਦੇ ਬਿਆਨ ਸਿੱਧੇ ਅਦਾਲਤ ਵਿਚ ਦਰਜ ਕਰਵਾਏ ਹਨ।
