ਅੰਮ੍ਰਿਤਪਾਲ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ । ਇਸ ਤਸਵੀਰ ਦੇ ਵਿੱਚ ਉਹ ਇੱਕ ਜੁਗਾੜੂ ਰੇਹੜੀ ਉੱਤੇ ਸਵਾਰ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਸ ਦੇ ਨਾਲ ਇਸ ਜੁਗਾੜੂ ਰੇਹੜੀ ‘ਤੇ ਉਸ ਦਾ ਸਾਥੀ ਬੈਠਾ ਹੈ ਅਤੇ ਉਹ ਮੋਟਰਸਾਈਕਲ ਵੀ ਨਾਲ ਲੱਦਿਆ ਹੋਇਆ ਹੈ ਜਿਸ ‘ਤੇ ਉਹ ਫਰਾਰ ਹੋਇਆ ਸੀ।
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਬਾਰੇ ਇੱਕ ਵੱਡਾ ਖੁਲਾਸਾ ਹੋਇਆ ਹੈ । ਦਰਅਸਲ ਅੰਮ੍ਰਿਤਪਾਲ ਵੱਲੋਂ ਫਰਾਰ ਹੋਣ ਲਈ ਵਰਤੀ ਗਈ ਬਾਈਕ ਜ਼ਿਲ੍ਹਾ ਜਲੰਧਰ ਦੇ ਦਾਨਪੁਰ ਤੋਂ ਬਰਾਮਦ ਕਰ ਲਈ ਗਈ ਹੈ ।ਨੰਗਲ ਅੰਬੀਆਂ ਤੋਂ ਤਕਰੀਬਨ 40 ਤੋਂ 45 ਕਿਲੋਮੀਟਰ ਦੂਰੀ ਤੋਂ ਇਹ ਬਾਈਕ ਬਰਾਮਦ ਕੀਤੀ ਗਈ ਹੈ । ਪਲੈਟੀਨਾ ਬਾਈਕ ਉਹੀ ਬਾਈਕ ਹੈ ਅੰਮ੍ਰਿਤਪਾਲ ਭੇਸ ਬਦਲ ਕੇ ਜਿਸ ਬਾਈਕ ”ਤੇ ਫਰਾਰ ਹੋਇਆ ਸੀ ।
ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਭੇਸ ਬਦਲ ਕੇ ਫਰਾਰ ਹੋਣ ਸਮੇਂ ਵਰਤੀ ਗਈ ਬਾਈਕ ਬਰਾਮਦ ਕਰ ਲਈ ਗਈ ਹੈ। ਇਹ ਬਾਈਕ ਜ਼ਿਲ੍ਹਾ ਜਲੰਧਰ ਦੇ ਨੰਗਲ ਅੰਬੀਆਂ ਦੇ ਨੇੜਲੇ ਪਿੰਡ ਦਾਨਪੁਰ ਤੋਂ ਪਰਾਮਦ ਕੀਤੀ ਗਈ ਹੈ । ਦਾਰਾਪੁਰ ਨੰਗਲ ਅੰਬੀਆਂ ਤੋਂ 40 ਤੋਂ 45 ਕਿਲੋਮੀਟਰ ਦੂਰੀ ’ਤੇ ਹੈ । ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅੰਮ੍ਰਿਤਪਾਲ ਸਿੰਘ ਜਲੰਧਰ ਦੇ ਨੇੜੇ ਹੀ ਕਿਤੇ ਲੁਕਿਆ ਹੋਇਆ ਹੈ ।
ਪੰਜਾਬ ਪੁਲਿਸ ਦੀ ਕਾਰਵਾਈ ਮਗਰੋਂ ਫਰਾਰ ਹੋਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Operation Amritpal) ਦੀ ਭਾਲ ਅੱਜ ਪੰਜਵੇਂ ਦਿਨ ਵੀ ਜਾਰੀ ਹੈ। ਹੁਣ ਅੰਮ੍ਰਿਤਪਾਲ ਦੇ ਫਰਾਰ ਹੋਣ ਸਮੇਂ ਦੀ ਇਕ ਹੋਰ CCTV ਵੀਡੀਓ ਸਾਹਮਣੇ ਆਈ ਹੈ।